ssc cpo chance sub inspector delhi police: ਦੇਸ਼ ਦੇ ਵੱਖ-ਵੱਖ ਸੁਰੱਖਿਆ ਬਲਾਂ ਅਤੇ ਪੁਲਸ ਬਲਾਂ ‘ਚ ਨੌਕਰੀ ਮੌਜੂਦਾ ਸਮੇਂ ‘ਚ ਨੌਜਵਾਨਾਂ ਦੀ ਪਹਿਲੀ ਪਸੰਦ ਹੈ।ਇਨ੍ਹਾਂ ਨੌਕਰੀਆਂ ਦੇ ਨਾਲ ਜੁੜਿਆ ਗੌਰਵ ਅਤੇ ਸਨਮਾਨ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।ਇਸ ਪ੍ਰਕਾਰ ਸੀ.ਪੀ.ਓ.(ਐੱਸ.ਆਈ)-ਦਿੱਲੀ ਪੁਲਸ ਅਤੇ ਸੀਏਪੀਐੱਫ ਦੇਸ਼ ਦੀਆਂ ਪ੍ਰਸਿੱਧ ਨੌਕਰੀਆਂ ‘ਚੋਂ ਇੱਕ ਹੈ।ਜਿਸਦੇ ਲਈ ਹਰ ਸਾਲ ਲੱਖਾਂ ਨੌਜਵਾਨ ਐਪਲੀਕੇਸ਼ਨ ਅਪਲਾਈ ਕਰਦੇ ਹਨ।ਇਸ ਸਾਲ 1564 ਅਹੁਦਿਆਂ ਲਈ ਜੋ ਆਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਇਸ ਪ੍ਰਕਾਰ ਹਨ-ਇਸ ਚੋਣ ਪ੍ਰਕ੍ਰਿਆ ਰਾਹੀਂ ਦਿੱਲੀ ਪੁਲਸ ‘ਚ 91 ਪੁਰਸ਼ ਐੱਸ.ਆਈ. ਅਤੇ 78 ਔਰਤਾਂ ਮਹਿਲਾ ਐੱਸ.ਆਈ ਦੀ ਚੋਣ ਕੀਤੀ ਜਾਏਗੀ।ਜਦੋਂ ਕਿ ਸੀਏਪੀਐੱਫ ਦੇ ਤਹਿਤ ਸੀਆਰਪੀਐੱਫ ‘ਚ 1040 ਪੁਰਸ਼ ਅਤੇ 32 ਮਹਿਲਾਂ ਦੀ ਭਰਤੀ, ਬੀਐੱਸਐੱਫ ‘ਚ 232 ਪੁਰਸ਼ ਅਤੇ 12 ਮਹਿਲਾਵਾਂ,
ਆਈਟੀਬੀਪੀ ‘ਚ 36 ਪੁਰਸ਼ ਤੇ 7 ਮਹਿਲਾਵਾਂ, ਸੀ.ਆਈ.ਐੱਸ.ਐੱਫ ‘ਚ 18 ਪੁਰਸ਼ ਅਤੇ 2 ਮਹਿਲਾਵਾਂ ਅਤੇ ਐੱਸ.ਐੱਸ.ਬੀ. ‘ਚ 16 ਮਹਿਲਾਵਾਂ ਦੀ ਚੋਣ ਹੋਵੇਗੀ।ਐੱਸ.ਐੱਸ.ਸੀ. ਸੀ.ਪੀ.ਓ. ਸਬ-ਇੰਸਪੈਕਟਰ ਦਿੱਲੀ ਪੁਲਸ ਅਤੇ ਸੀਏਪੀਐੱਫ ਦੀਆਂ ਨੌਕਰੀਆਂ ‘ਚ ਮਾਨ-ਸਨਮਾਨ ਦੇ ਨਾਲ ਬਿਹਤਰ ਤਨਖਾਹ ਅਤੇ ਕਈ ਹੋਰ ਸਰਕਾਰੀ ਲਾਭ ਵੀ ਪ੍ਰਾਪਤ ਹੁੰਦੇ ਹਨ।ਦਿੱਲੀ ਪੁਲਸ ਅਤੇ ਸੀ.ਏ.ਪੀ.ਐੱਫ ਸਬ-ਇੰਸਪੈਕਟਰ ਦਾ ਸੱਤਵੇਂ ਰੈਂਕ ਦੀ ਚੋਣ ਤਹਿਤ ਗ੍ਰੇਡ ਪੇ 4200 ਰੁ. ਹੈ ਨਾਲ ਹੀ ਇਨ੍ਹਾਂ ਦੀ ਬੇਸਿਕ ਤਨਖਾਹ 35,400 ਰੁ. ਹੁੰਦੀ ਹੈ।ਨਾਲ ਵੱਖ-ਵੱਖ ਤਰ੍ਹਾਂ ਦੇ ਭੱਤੇ ਜਿਵੇਂ ਕਿ ਮਕਾਨ ਕਿਰਾਇਆ,ਆਵਾਜਾਈ ਭੱਤਾ,ਮੈਡੀਕਲ ਭੱਤਾ ਆਦਿ ਵੀ ਪ੍ਰਦਾਨ ਕੀਤੇ ਜਾਂਦੇ ਹਨ।ਇਹ ਭੱਤੇ ਵੱਖ-ਵੱਖ ਸ਼ਹਿਰਾਂ ਦੇ ਆਧਾਰ ‘ਤੇ ਵੱਖ-ਵੱਖ ਹਨ।ਦੱਸਣਯੋਗ ਹੈ ਕਿ ਐੱਸਐੱਸਸੀ,ਸੀਪੀਓ ਸਬ-ਇੰਸਪੈਕਟਰ ਦਿੱਲੀ ਪੁਲਸ ਅਤੇ ਸੀਏਪੀਐੱਫ ਭਰਤੀ ਪ੍ਰੀਖਿਆ ਪੇਪਰ 1-23 ਨਵੰਬਰ ਤੋਂ ਲੈ ਕੇ 26 ਨਵੰਬਰ ਦੌਰਾਨ ਹੋਵੇਗੀ।ਇਹ ਪ੍ਰੀਖਿਆ ਕੇਂਦਰਾਂ ‘ਤੇ ਆਨਲਾਈਨ ਮੋਡ ‘ਚ ਆਯੋਜਿਤ ਹੋਵੇਗੀ।ਇਸ ‘ਚ ਕੁਲ 200 ਅੰਕ ਦੇ 200 ਬਹੁਵਿਕਲਪੀ ਪ੍ਰਸ਼ਨ ਹੁੰਦੇ ਹਨ।ਇਸ ਟੈਸਟ ‘ਚ ਜਨਰਲ ਅਵੇਅਰਨੈਸ, ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ, ਕਵਾਂਟਿਟੇਟਿਵ ਐਪਟੀਟਯੂਡ ਅਤੇ ਇੰਗਲਿਸ਼ ਕੰਪਰੀਹੇਂਸ਼ਨ ‘ਚੋਂ 50-50 ਪ੍ਰਸ਼ਨ ਪੁੱਛੇ ਜਾਂਦੇ ਹਨ।ਇਸ ਲਈ ਉਮੀਦਵਾਰਾਂ ਨੂੰ 2 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ।