Steel Rods Delhi Police : ਦਿੱਲੀ ਵਿੱਚ 26 ਜਨਵਰੀ ਨੂੰ ਵਾਪਰੀ ਘਟਨਾ ਵਿੱਚ ਦਿੱਲੀ ਪੁਲਿਸ ਦੇ 400 ਤੋਂ ਵੱਧ ਜਵਾਨ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਸੋਮਵਾਰ ਨੂੰ ਸ਼ਾਹਦਰਾ ਜ਼ਿਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ‘ਚ ਪੁਲਿਸ ਕਰਮਚਾਰੀ ਸਟੀਲ ਦੇ ਡੰਡੇ ਅਤੇ ਸਟੀਲ ਦੇ ਹੈਂਡ ਕਵਰ ਨਾਲ ਦਿਖਾਈ ਦਿੱਤੇ ਸਨ। ਪੁਲਿਸ ਨੂੰ ਤਲਵਾਰ ਦੇ ਹਮਲੇ ਤੋਂ ਬਚਾਉਣ ਲਈ ਇੱਕ ਨਿੱਜੀ ਸੰਸਥਾ ਨੇ ਸਟੀਲ ਦੇ ਡੰਡੇ ਅਤੇ ਸਟੀਲ ਦੇ ਹੈਂਡ ਕਵਰ ਦਿੱਤੇ ਸੀ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈ, ਇਸ ਲਈ ਅਜਿਹੇ ਸਾਰੇ ਡੰਡੇ ਅਤੇ ਸਟੀਲ ਦੇ ਹੈਂਡ ਕਵਰ ਸੰਸਥਾ ਨੂੰ ਵਾਪਿਸ ਕਰ ਦਿੱਤੇ ਗਏ ਹਨ।
ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਲਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਨਿੱਜੀ ਸੰਸਥਾ ਨੇ ਪੁਲਿਸ ਕਰਮਚਾਰੀਆਂ ਲਈ ਸਟੀਲ ਦੇ ਡੰਡੇ ਬਣਾਏ ਅਤੇ ਉਨ੍ਹਾਂ ਨੂੰ ਫੜਨ ਲਈ ਇੱਕ ਹੈਂਡਲ ਲੱਗਿਆ ਹੋਇਆ ਸੀ। ਪੁਲਿਸ ਦੇ ਇੱਕ ਹੱਥ ਵਿੱਚ ਦੰਦਾਂ ਅਤੇ ਦੂਜੇ ਹੱਥ ਵਿੱਚ ਰੱਖਿਆ ਲਈ ਇੱਕ ਸਟੀਲ ਦਾ ਹੈੰਡ ਕਵਰ ਵੀ ਬਣਾਇਆ ਗਿਆ ਸੀ। ਇਹ ਕਵਰ ਦੀ ਮੱਦਦ ਨਾਲ ਪੁਲਿਸ ਆਪਣੇ ਆਪ ਨੂੰ ਤਲਵਾਰ ਦੇ ਵਾਰ ਤੋਂ ਬਚਾ ਸਕਦੀ ਹੈ। ਐਡੀਸ਼ਨਲ ਪੁਲੀਸ ਕਮਿਸ਼ਨਰ ਦਾ ਤਰਕ ਹੈ ਕਿ ਇਸ ਤਰ੍ਹਾਂ ਦੇ ਹਥਿਆਰਾ ਨੂੰ ਰੱਖਣ ਦੀ ਇਜਾਜ਼ਤ ਨਹੀਂ ਹੈ , ਇਸ ਲਈ ਇਨ੍ਹਾਂ ਨੂੰ ਸੰਸਥਾ ਨੂੰ ਵਾਪਿਸ ਕਰ ਦਿੱਤਾ ਜਾਵੇਗਾ।
ਇਹ ਵੀ ਦੇਖੋ : ਦੀਪ ਸਿੱਧੂ ਦੇ ਹੱਕ ‘ਚ ਡਟਿਆ ਇਹ ਸਿੰਘ, ਮੈਂ ਰੱਖੂ ਤੈਨੂੰ ਆਪਣੇ ਘਰ, ਵਾਲ ਨੀ ਵਿੰਗਾ ਹੋਣ ਦਿੰਦਾ