ਪਿਛਲੇ ਮਹੀਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਪਤਨੀ ਦੀ ਜੋ ਫਾਰਚੂਨਰ ਚੋਰੀ ਹੋ ਗਈ ਸੀ, ਉਹ ਬਨਾਰਸ ਤੋਂ ਬਰਾਮਦ ਕਰ ਲਈ ਗਈ ਹੈ। ਇਹ ਫਾਰਚੂਰਸ 19 ਮਾਰਚ ਨੂੰ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਤੋਂ ਚੋਰੀ ਹੋਈ ਸੀ। ਡਰਾਈਵਰ ਦੀ ਸ਼ਿਕਾਇਤ ‘ਤੇ ਪੁਲਿਸ ਨੇ FIR ਦਰਜ ਕੀਤੀ ਸੀ। ਇਸ ਦੇ ਬਾਅਦ ਪੁਲਿਸ ਨੇ ਕਾਰ ਨੂੰ ਲੱਭਣ ਲਈ ਮੁਹਿੰਮ ਚਲਾਈ ਸੀ।
ਪੁਲਿਸ ਮੁਤਾਬਕ ਬੜਕਲ ਦੇ ਰਹਿਣ ਵਾਲੇ ਸ਼ਾਹਿਦ ਤੇ ਸ਼ਿਵਾਂਗ ਤ੍ਰਿਪਾਠੀ ਨੂੰ ਇਸ ਐੱਸਯੂਵੀ ਦੀ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਕ੍ਰੇਟਾ ਕਾਰ ਵਿਚ ਸਵਾਰ ਹੋ ਕੇ ਕਾਰ ਚੋਰੀ ਕਰਨ ਆਏ ਹਨ। ਬਡਕਲ ਲਿਜਾ ਕੇ ਇਨ੍ਹਾਂ ਨੇ ਫਾਰਚੂਨਰ ਦੀ ਨੰਬਰ ਪਲੇਟ ਬਦਲੀ ਫਿਰ ਇਹ ਅਲੀਗੜ੍ਹ, ਲਖੀਮਪੁਰ ਖੀਰੀ, ਬਰੇਲੀ, ਸੀਤਾਪੁਰ, ਲਖਨਊ ਹੁੰਦੇ ਹੋਏ ਬਨਾਰਸ ਪਹੁੰਚੇ। ਮੁਲਜ਼ਮ ਕਾਰ ਨੂੰ ਨਾਗਾਲੈਂਡ ਭੇਜਣ ਦੀ ਫਿਰਾਕ ਵਿਚ ਸਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ‘ਚ ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱ.ਕਰ, ਹਾ.ਦਸੇ ‘ਚ ਭੈਣ ਦੀ ਮੌ.ਤ, ਭਰਾ ਜ਼ਖ਼ਮੀ
ਇਸ ਮਾਮਲੇ ਵਿਚ ਡਰਾਈਵਰ ਜੋਗਿੰਦਰ ਨੇ ਸ਼ਿਕਾਇਤ ਵਿਚ ਦੱਸਿਆ ਕਿ 19 ਮਾਰਚ ਦੀ ਦੁਪਹਿਰ ਲਗਭਗ 3 ਵਜੇ ਉਸ ਨੇ ਗੱਡੀ ਸਰਵਿਸ ਸੈਂਟਰ ‘ਤੇ ਖੜ੍ਹੀ ਕੀਤੀ ਸੀ ਤੇ ਖਾਣਾ ਖਾਣ ਲਈ ਘਰ ਚਲਾ ਗਿਆ ਸੀ ਪਰ ਜਦੋਂ ਉਹ ਵਾਪਸ ਆਇਆ ਤਾਂ ਗੱਡੀ ਗਾਇਬ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਮੁਤਾਬਕ ਫਾਰਚੂਨਰ ਨੂੰ ਆਖਰੀ ਵਾਰ ਗੁਰੂਗ੍ਰਾਮ ਵੱਲ ਜਾਂਦੇ ਦੇਖਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: