stop oxygen supply national capital centre: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇੱਕ ਪਾਸੇ ਜਿੱਥੇ ਕੋਰੋਨਾ ਦੀ ਰਫਤਾਰ ਬੇਕਾਬੂ ਹੈ ਤਾਂ ਦੂਜੇ ਪਾਸੇ ਹਸਪਤਾਲਾਂ ਤੋਂ ਲਗਾਤਾਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜ਼ਨ ਦੀ ਮੰਗ ਕੀਤੀ ਜਾ ਰਹੀ ਹੈ।ਪਰ, ਆਕਸੀਜ਼ਨ ਦੀ ਕਮੀ ਦੇ ਚਲਦਿਆਂ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ।ਖੁਦ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਇਸ ਬਾਰੇ ‘ਚ ਦੱਸਦੇ ਹੋਏ ਕੇਂਦਰ ਨਾਲ ਕਦਮ ਉੁਠਾਉਣ ਨੂੰ ਕਿਹਾ।
ਸਿਸੋਦੀਆ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਕਸੀਜ਼ਨ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਹੈ।ਉਨਾਂ੍ਹ ਨੇ ਕਿਹਾ-ਆਕਸੀਜ਼ਨ ਨੂੰ ਲੈ ਕੇ ਹੁਣ ਹਸਪਤਾਲਾਂ ਤੋਂ ਐੱਸਓਐੱਸ ਫੋਨ ਆ ਰਹੇ ਹਨ।ਸਪਲਾਈ ਕਰਨ ਵਾਲਿਆਂ ਲੋਕਾਂ ਨੂੰ ਵੱਖ-ਵੱਖ ਸੂਬਿਆਂ ‘ਚ ਰੋਕ ਦਿੱਤਾ ਜਾ ਰਿਹਾ ਹੈ।ਆਕਸੀਜ਼ਨ ਦੀ ਸਪਲਾਈ ਨੂੰ ਲੈ ਕੇ ਸੂਬਿਆਂ ਦੌਰਾਨ ਜੰਗਲਰਾਜ ਨਾ ਹੋਵੇ, ਇਸਦੇ ਲਈ ਕੇਂਦਰ ਸਰਕਾਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਸਰਗਰ ਰਹਿਣਾ ਹੋਵੇਗਾ।
ਦਿੱਲੀ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਨਾਲ 240 ਲੋਕਾਂ ਦੀ ਮੌਤ ਹੋ ਗਈ।ਜੋ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਸੰਕਰਮਣ ਨਾਲ ਇੱਕ ਦਿਨ ‘ਚ ਮੌਤ ਦਾ ਅੰਕੜਾ ਹੈ।ਇਸ ਦੇ ਨਾਲ ਹੀ ਰਾਜਧਾਨੀ ‘ਚ ਸੰਕਰਮਣ ਦੇ 23,686 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕਰਮਣ ਦੀ ਦਰ 26.12 ਫੀਸਦੀ ਹੋ ਗਈ ਹੈ।ਸ਼ਹਿਰ ‘ਚ ਪੰਜ ਦਿਨਾਂ ‘ਚ ਸੰਕਰਮਣ ਨਾਲ 823 ਲੋਕਾਂ ਦੀ ਮੌਤ ਹੋਈ ਹੈ।
ਬੱਚੀ ਨੂੰ ਸਟੇਜ ਤੇ ਬੁਲਾ ਕੇ ਥੱਪੜ ਮਾਰਨ ਵਾਲੀ ਪ੍ਰਿੰਸੀਪਲ ਦੀਆਂ ਵਧੀਆਂ ਮੁਸੀਬਤਾਂ, ਵਿਭਾਗ ਨੇ ਲਿਆ ਵੱਡਾ ਐਕਸ਼ਨ