straw burning awareness campaign dm grap: ਪਰਾਲੀ ਸਾੜਨ ਨਾਲ ਹਰ ਸਾਲ ਦਿੱਲੀ ਐੱਨ.ਸੀ.ਆਰ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰਾਲੀ ਸਾੜਨ ਨਾਲ ਆਸਮਾਨ ‘ਚ ਛਾਈ ਧੁੰਧ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।ਸ਼ਾਸ਼ਨ-ਪ੍ਰਸ਼ਾਸਨ ਵਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਪਰ ਹਰ ਸਾਲ ਹਾਲਾਤ ਕੁਝ ਅਜਿਹੇ ਹੀ ਰਹੇ ਹਨ।ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਗਾਜ਼ੀਆਬਾਦ ਜ਼ਿਲਾ ਪ੍ਰਸ਼ਾਸਨ ਨੇ ਜੀਆਰਏਪੀ ਸਿਸਟਮ ਲਾਗੂ ਕੀਤਾ ਹੈ।ਪਰਾਲੀ ਨੂੰ ਲੈ ਕੇ ਗਾਜ਼ੀਆਬਾਦ ਜ਼ਿਲਾ ਪ੍ਰਸ਼ਾਸਨ ਅਲਰਟ ਮੋਡ ‘ਚ ਆ ਗਿਆ ਹੈ।ਜ਼ਿਲਾ ਪ੍ਰਸ਼ਾਸਨ ਨੇ ਮੁਰਾਦਨਗਰ ਦੇ ਭਿੱਕਕਨਪੁਰ ਪਿੰਡ ‘ਚ ਗੋਸ਼ਠੀ ਆਯੋਜਿਤ ਕਰ ਕਿਸਾਨਾਂ ਨੂੰ
ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ।ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਸਾੜਨ ਦੇ ਲਾਭ ਵੀ ਦੱਸੇ ਗਏ।ਇਸ ਦੌਰਾਨ ਗਾਜ਼ੀਆਬਾਦ ਦੇ ਜਿਲਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਨੇ ਖੁਦ ਫਸਲ ਕੱਟ ਕੇ ਇਹ ਸਮਝਾਇਆ ਕਿ ਕਿਵੇਂ ਵੱਢਣ ਨਾਲ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਪਵੇਗੀ।ਜ਼ਿਲਾ ਅਧਿਕਾਰੀ ਨੇ ਕਿਸਾਨਾਂ ਨੂੰ ਫਸਲ ਕੱਟਣ ਦਾ ਸਹੀ ਤਰੀਕਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਖੇਤ ‘ਚ ਘੱਟ ਪਰਾਲੀ ਬਚੇਗੀ,ਜਿਸ ਨੂੰ ਸਾੜਨ ਦੀ ਜ਼ਰੂਰਤ ਨਹੀਂ ਹੋਵੇਗੀ।ਉਨ੍ਹਾਂ ਨੇ ਇਹ ਦੱਸਿਆ ਕਿ ਜਦੋਂ ਖੇਤਾਂ ‘ਚ ਫਸਲ ਦੇ ਛੋਟੇ ਹਿੱਸੇ ਬਚਣਗੇ ਤਾਂ ਉਹ ਵਾਹੀ ਦੌਰਾਨ ਮਿੱਟੀ ‘ਚ ਦੱਬ ਜਾਣਗੇ ਅਤੇ ਖੁਦ ਹੀ ਖਾਦ ‘ਚ ਤਬਦੀਲ ਹੋ ਜਾਣਗੇ।ਇਸ ਨਾਲ ਪਰਾਲੀ ਸਾੜਨ ਤੋਂ ਬਚਿਆ ਜਾ ਸਕਦਾ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਵੀ ਨਿਯੰਤਰਣ ‘ਚ ਰੱਖਿਆ ਜਾ ਸਕਦਾ ਹੈ।