strictness on entry foreign travelers into canada: ਕੈਨੇਡਾ ਸਰਕਾਰ ਦੇ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੇ ਕੈਨੇਡਾ ਆਉਣ ‘ਤੇ ਪਾਬੰਦੀ ਹੋਰ ਅੱਗੇ ਵਧਾ ਦਿੱਤੀ ਹੈ।ਅਜਿਹਾ ਕੋਰੋਨਾ ਵਾਇਰਸ ਦੇ ਹੋਰ ਫੈਲਣ ਤੋਂ ਰੋਕਣ ਤੋਂ ਬਚਣ ਲਈ ਕੀਤਾ ਗਿਆ ਹੈ।ਕੈਨੇਡਾ ‘ਚ ਵੀ ਹੁਣ ਮਹਾਂਮਾਰੀ ਦਾ ਦੂਜੀ ਲਹਿਰ ਸ਼ੁਰੂ ਹੋ ਗਈ ਹੈ।ਜਨਤਕ ਸੁਰੱਖਿਆ ਤੇ ਐਮਰਜੈਂਸੀ ਤਿਆਰੀ ਬਾਰੇ ਕੈਨੇਡਾ ਦੇ ਮੰਤਰੀ ਬਿੱਲ ਬਲੇਅਰ ਨੇ ਐਲਾਨ ਕੀਤਾ ਕਿ ਅਮਰੀਕੀ ਨਾਗਰਿਕਾਂ ‘ਤੇ 21 ਦਸੰਬਰ ਤੱਕ ਤੇ ਹੋਰਨਾਂ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ‘ਤੇ ਹੁਣ ਪਾਬੰਦੀ 21 ਜਨਵਰੀ ਤੱਕ ਲੱਗੀ ਰਹੇਗੀ।ਕੈਨੇਡਾ ਸਰਕਾਰ ਨੇ ਵਿਦੇਸ਼ੀ ਯਾਤਰੀਆਂ ‘ਤੇ ਇਸ ਵਰ੍ਹੇ ਦੀ 16 ਮਾਰਚ ਨੂੰ ਪਾਬੰਦੀਆਂ ਲਾਈਆਂ ਸਨ।
ਉਂਝ ਬਹੁਤ ਜ਼ਰੂਰੀ ਕੰਮ ਲਈ ਆਉਣ-ਜਾਣ ਵਾਲਿਆਂ ਦੀ ਸੁਵਿਧਾ ਲਈ ਕੁਝ ਉਡਾਣਾਂ ਚੱਲ ਰਹੀਆਂ ਹਨ।ਕੈਨੇਡੀਅਨ ਨਾਗਰਿਕਾਂ ਦੇ ਸਕੇ ਰਿਸ਼ਤੇਦਾਰਾਂ, ਕੋਈ ਬਹੁਤ ਜ਼ਰੂਰੀ ਲੋਂੜੀਦੇ ਕਰਮਚਾਰੀਆਂ, ਸੀਜ਼ਨਲ ਕਾਮਿਆਂ, ਬੱਚਿਆਂ, ਬੀਮਾਰਾਂ ਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਨਾਲ-ਨਾਲ ਕੌਮਾਂਤਰੀ ਵਿਦਿਆਰਥੀਆਂ ਦੇ ਆਉਣ ‘ਤੇ ਕੋਈ ਰੋਕ ਨਹੀਂ।ਪਹਿਲਾਂ ਕੈਨੇਡਾ ਹਰੇਕ ਮਹੀਨੇ ਦੀ ਆਖਰੀ ਤਰੀਕ ਤੱਕ ਕੌਮਾਂਤਰੀ ਯਾਤਰੀਆਂ ਦੇ ਆਉਣ ‘ਤੇ ਪਾਬੰਦੀ ਦੀ ਮਿਆਦ ਵਧਾਉਂਦਾ ਰਿਹਾ ਹੈ।ਸਰਕਾਰ ਲਗਾਤਾਰ ਯਾਤਰਾ ਪਾਬੰਦੀਆਂ ਦਾ ਮੁਲਾਂਕਣ ਕਰਦੀ ਰਹੀ ਹੈ।ਕੈਨੇਡਾ ‘ਚ ਹੁਣ ਤੱਕ 3 ਲੱਖ 70 ਹਜ਼ਾਰ 278 ਲੋਕ ਕੋਵਿਡ-19 ਦੇ ਸ਼ਿਕਾਰ ਹੋ ਚੁੱਕੇ ਹਨ।ਜਿਨ੍ਹਾਂ ‘ਚ 12,032 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੇਸ਼ ਦੇ ਮੁੱਖ ਜਨ-ਸਿਹਤ ਅਧਿਕਾਰੀ ਥੈਰੇਸੇ ਟੈਮ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਇਸੇ ਰਫਤਾਰ ਨਾਲ ਵੱਧਦੀ ਰਹੀ, ਤਾਂ ਦਸੰਬਰ ਮਹੀਨੇ ਦੇ ਅੱਧ ਤੱਕ ਰੋਜ਼ਾਨਾ 10,000 ਮਰੀਜ਼ ਨਵੇਂ ਵੇਖਣ ਨੂੰ ਮਿਲਣ ਲੱਗ ਪੈਣਗੇ।
ਇਹ ਵੀ ਦੇਖੋ:ਦਿੱਲੀ ‘ਚ 10 ਸਾਲ ਪੁਰਾਣੀ ਗੱਡੀ ਨਹੀਂ ਵੜ ਸਕਦੀ, ਬਾਬਿਆਂ ਨੇ 50 ਸਾਲ ਪੁਰਾਣੇ ਟਰੈਕਟਰ ਲਿਆ ਕੀਤੇ ਖੜ੍ਹੇ