student protested against molestation accused burnt: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ‘ਚ ਛੇੜਛਾੜ ਦਾ ਵਿਰੋਧ ਕਰਨ ‘ਤੇ ਦੋਸ਼ੀ ਨੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਸੜਦੀ ਹੋਈ ਬੇਟੀ ਨੂੰ ਬਚਾਉਣ ਗਏ ਪਿਤਾ ਵੀ ਅੱਗ ‘ਚ ਝੁਲਸ ਗਏ।ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਾ ਰਹੀ ਹੈ ਜਿਸ ਲਈ ਲੜਕੀ ਨੂੰ ਇਲਾਜ ਲਈ ਵਾਰਾਨਸੀ ਰੈਫਰ ਕੀਤਾ ਗਿਆ।ਇਸ ਤੋਂ ਪਹਿਲਾਂ ਬਲੀਆ ਦੇ ਜ਼ਿਲੇ ਦੇਵਰਿਆ ‘ਚ ਛੇੜਛਾੜ ਦਾ ਵਿਰੋਧ ਕਰਨ ਵਾਲੀ ਲੜਕੀ ਦੇ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।ਬਲੀਆ ‘ਚ ਤਾਜਾ ਮਾਮਲਾ ਦੁਬਹੜ ਥਾਣਾ ਖੇਤਰ ਦੇ ਨਗਵਾ ਪਿੰਡ ਦਾ ਹੈ।ਕੋਚਿੰਗ ਲਈ ਜਾ ਰਹੀ ਵਿਦਿਆਰਥਣ ਦੇ ਨਾਲ ਪਿੰਡ ਦੇ ਹੀ ਇੱਕ ਸਿਰਫਿਰੇ ਲੜਕੇ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿਸਦਾ ਲੜਕੀ ਵਲੋਂ ਵਿਰੋਧ ਕੀਤਾ ਗਿਆ।ਦੱਸਣਯੋਗ ਹੈ ਕਿ ਦੋਸ਼ੀ ਲੜਕੇ ਨੇ ਵਿਦਿਆਰਥਣ ਦੇ ਘਰ ‘ਚ ਵੜ ਕੇ ਉਸ ਨੂੰ ਜਿੰਦਾ ਸਾੜ ਦਿੱਤਾ।
ਵਿਦਿਆਰਥਣ ਗੰਭੀਰ ਹਾਲਤ ‘ਚ ਹੋਣ ਕਾਰਨ ਵਾਰਾਨਸੀ ਰੈਫਰ ਕਰ ਦਿੱਤਾ ਗਿਆ।ਸੜਦੀ ਹੋਈ ਆਪਣੀ ਬੇਟੀ ਬਚਾਉਣ ਗਏ ਉਸਦੇ ਪਿਤਾ ਵੀ ਝੁਲਸ ਗਏ।ਪੁਲਸ ਨੇ ਮੁਕੱਦਮਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਬੁਰੀ ਤਰ੍ਹਾਂ ਸੜ ਚੁੱਕੀ ਵਿਦਿਆਰਥਣ ਹਸਪਤਾਲ ‘ਚ ਜਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹ ਪਿੰਡ ਦੇ ਹੀ ਗੁਆਂਢ ‘ਚ ਰਹਿਣ ਵਾਲੇ ਇੱਕ ਸਿਰਫਿਰੇ ਲੜਕਾ ਉਸ ਨੂੰ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸਦੇ ਗੱਲ ਨਾ ਕਰਨ ‘ਤੇ ਉਸਦੀ ਜਿੰਦਗੀ ਬਰਬਾਦ ਕਰ ਦੇਣ ਦੀ ਧਮਕੀ ਦਿੰਦਾ ਸੀ।ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਨੀਵਾਰ ਨੂੰ ਲੜਕੇ ਨੇ ਘਰ ‘ਚ ਵੜ ਕੇ ਕੋਰੋਸਿਨ ਤੇਲ ਪਾ ਕੇ ਵਿਦਿਆਰਥਣ ਨੂੰ ਜਿੰਦਾ ਸਾੜ ਦਿੱਤਾ।ਰੌਲਾ ਪਾਉਣ ‘ਤੇ ਆਪਣੀ ਬੇਟੀ ਨੂੰ ਬਚਾਉਣ ਲਈ ਗਏ ਲੜਕੀ ਦੇ ਪਿਤਾ ਵੀ ਘਿਨੌਣੀ ਹਰਕਤ ਦੇ ਸ਼ਿਕਾਰ ਹੋ ਗਏ ਉਹ ਉਸ ਭਿਆਨਕ ਅੱਗ ‘ਚ ਸੜ ਗਏ।ਜਾਣਕਾਰੀ ਮੁਤਾਬਕ ਪੀੜਤ ਲੜਕੀ ਵਾਰਾਨਸੀ ਦੇ ਇੱਕ ਹਸਪਤਾਲ ‘ਚ ਇਲਾਜ ਅਧੀਨ ਹੈ।ਘਟਨਾ ਤੋਂ ਬਾਅਦ ਮੌਕੇ ‘ਤੇ ਐੱਸਪੀ ਦੇਵੇਂਦਰਨਾਥ ਮੌਕੇ ‘ਤੇ ਪਹੁੰਚੇ ਅਤੇ ਪੀੜਤ ਪਰਿਵਾਰ ਤੋਂ ਜਾਣਕਾਰੀ ਲਈ।ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।