Sudeeksha Bhati Death Case: ਬੁਲੰਦਸ਼ਹਿਰ ਪੁਲਿਸ ਨੇ ਹੋਣਹਾਰ ਵਿਦਿਆਰਥੀ ਸੁਦੀਕਸ਼ਾ ਭਾਟੀ ਦੀ ਮੌਤ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸੁਦੀਕਸ਼ਾ ਨਾਲ ਛੇੜਛਾੜ ਦਾ ਕੋਈ ਸਬੂਤ ਨਹੀਂ ਮਿਲਿਆ ਹੈ । ਤੱਥਾਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਦੀਕਸ਼ਾ ਇੱਕ ਵੱਡੀ ਸਕਾਲਰਸ਼ਿਪ ‘ਤੇ ਸੀ ਅਤੇ ਲੋਕਾਂ ਨੇ ਬੀਮੇ ਦੇ ਪੈਸਿਆਂ ਬਾਰੇ ਸੋਚਿਆ। ਪੁਲਿਸ ਨੇ ਕਿਹਾ ਹੈ ਕਿ ਸੁਦੀਕਸ਼ਾ ਦੀ ਬਾਈਕ ਚਾਚਾ ਨਹੀਂ ਬਲਕਿ ਉਸਦਾ ਚਚੇਰਾ ਭਰਾ ਚਲਾ ਰਿਹਾ ਸੀ ਜਿਸਨੇ ਹੁਣੇ ਹੀ ਹਾਈ ਸਕੂਲ ਪਾਸ ਕੀਤਾ ਹੈ। ਉਹ ਸ਼ਾਇਦ ਇੱਕ ਨਾਬਾਲਗ ਹੈ।
ਇਸ ਸਬੰਧੀ ਐਸਐਸਪੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਮੰਦਭਾਗਾ ਹਾਦਸਾ 10 ਅਗਸਤ ਨੂੰ ਵਾਪਰਿਆ ਤਾਂ ਸੁਦੀਕਸ਼ਾ ਭਾਟੀ ਦਾ ਭਰਾ, ਜੋ ਕਿ ਸੰਭਾਵਤ ਤੌਰ ‘ਤੇ ਨਾਬਾਲਗ ਹੈ, ਮੋਟਰਸਾਈਕਲ ਚਲਾ ਰਿਹਾ ਸੀ। ਇਸ ਮਾਮਲੇ ਵਿੱਚ ਇੱਕ ਚਸ਼ਮਦੀਦ ਹੇਮੰਤ ਸ਼ਰਮਾ ਨੇ ਦੱਸਿਆ ਕਿ ਇੱਕ ਟੈਂਕਰ ਸਾਹਮਣੇ ਤੋਂ ਆ ਰਿਹਾ ਸੀ, ਇਸ ਲਈ ਬੁਲੇਟ ਚਲਾ ਰਹੇ ਵਿਅਕਤੀ ਨੂੰ ਬ੍ਰੇਕ ਲਗਾਉਣੀ ਪਈ। ਜਿਸ ਬਾਈਕ ‘ਤੇ ਸੁਦੀਕਸ਼ਾ ਬੈਠੀ ਸੀ ਉਹ ਪਿੱਛਿਓਂ ਬੁਲੇਟ ਨਾਲ ਟਕਰਾ ਗਈ। ਇਸ ਘਟਨਾ ਵਿੱਚ ਸੁਦੀਕਸ਼ਾ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਉਸ ਗੱਲ ਨੂੰ ਵੀ ਗਲਤ ਕਰਾਰ ਦਿੱਤਾ ਜਿਸ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੁਰਘਟਨਾ ਸਮੇਂ ਸੁਦੀਕਸ਼ਾ ਦਾ ਚਾਚਾ ਸਤੇਂਦਰ ਭਾਟੀ ਬਾਈਕ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਇੱਕ ਝੂਠ ਨੂੰ 50 ਵਾਰ ਦੁਹਰਾਇਆ ਜਾਂਦਾ ਹੈ, ਤਾਂ ਇਹ ਸੱਚ ਵਾਂਗ ਪ੍ਰਗਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੁਲੰਦਸ਼ਹਿਰ ਵਿੱਚ ਸਵੇਰੇ 8.50 ਵਜੇ ਵਾਪਰਿਆ ਅਤੇ ਸੁਦੀਕਸ਼ਾ ਦੇ ਚਾਚੇ ਦਾ ਮੋਬਾਈਲ ਲੋਕੇਸ਼ਨ 9.17 ਵਜੇ ਦਾਦਰੀ ਸੀ। ਦਰਅਸਲ, ਸਤਿੰਦਰ ਭਾਟੀ ਘਟਨਾ ਵਾਲੀ ਥਾਂ ‘ਤੇ 10.49 ਵਜੇ ਪਹੁੰਚੇ।
ਇਸ ਤੋਂ ਅੱਗੇ ਐਸਐਸਪੀ ਨੇ ਕਿਹਾ ਕਿ ਸਾਨੂੰ ਆਪਣੀ ਪੜਤਾਲ ਵਿੱਚ ਛੇੜਛਾੜ ਦਾ ਕੋਈ ਸਬੂਤ ਨਹੀਂ ਮਿਲਿਆ । ਇੱਥੋਂ ਤੱਕ ਕਿ ਚਸ਼ਮਦੀਦਾਂ ਨੇ ਵੀ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਹਾਲਾਂਕਿ, ਐਸਐਸਪੀ ਸੰਤੋਸ਼ ਕੁਮਾਰ ਸਿੰਘ ਨੇ ਇਹ ਵੀ ਕਿਹਾ ਕਿ 5 ਵੱਖ-ਵੱਖ ਟੀਮਾਂ ਇਸ ਕੇਸ ਦੀ ਜਾਂਚ ਕਰ ਰਹੀਆਂ ਹਨ ਅਤੇ ਜੇ ਜਾਂਚ ਦੌਰਾਨ ਛੇੜਛਾੜ ਦੇ ਸਬੂਤ ਮਿਲਦੇ ਹਨ ਤਾਂ ਅਸੀਂ ਸਬੰਧਿਤ ਧਾਰਾਵਾਂ ਸ਼ਾਮਿਲ ਕਰਾਂਗੇ।