sudiksha bhati death case: ਪੁਲਿਸ ਨੇ ਹੋਣਹਾਰ ਵਿਦਿਆਰਥਣ ਸੁਦਿਕਸ਼ਾ ਭਾਟੀ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਰਾਤ ਨੂੰ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ ਅਤੇ ਸਵੇਰੇ ਇਲਾਕੇ ਦੇ ਸਾਰੇ ਬੁਲੇਟ ਮੋਟਰਸਾਈਕਲਾਂ ਨੂੰ ਥਾਣੇ ਲਿਆਂਦਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮਹੱਤਵਪੂਰਣ ਗੱਲ ਇਹ ਹੈ ਕਿ ਸੁਦਿਕਸ਼ਾ ਦੇ ਪਿਤਾ ਨੇ 2 ਅਣਪਛਾਤੇ ਬੁਲੇਟ ਸਵਾਰਾਂ ਖਿਲਾਫ ਕੇਸ ਦਾਇਰ ਕੀਤਾ ਹੈ। ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਸੀ.ਓ. ਦੀਕਸ਼ਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਜਾ ਰਹੀ ਜਾਂਚ ਵਿੱਚ 16 ਬੁਲੇਟ ਮੋਟਰਸਾਈਕਲਾਂ ਨੂੰ ਥਾਣਾ ਸਦਰ ਲਿਆਂਦਾ ਗਿਆ ਹੈ। ਇਨ੍ਹਾਂ ਬੁਲੇਟ ਬਾਈਕ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ‘ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 279, 304 ਏ, ਮੋਟਰ ਵਾਹਨ ਐਕਟ ਦੀ ਧਾਰਾ 177, 184, 192 ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਦੌਰਾਨ ਸੁਦੀਕਸ਼ਾ ਦੇ ਪਿਤਾ ਜਤਿੰਦਰ ਭਾਟੀ ਨੇ ਦੋਸ਼ ਲਗਾਇਆ ਕਿ ਪੁਲਿਸ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ।
ਇਸ ਦੇ ਉਲਟ, ਉਹ ਪੁੱਛ ਰਹੇ ਹਨ ਕਿ ਮੋਟਰਸਾਈਕਲ ਕੌਣ ਚਲਾ ਰਿਹਾ ਸੀ। ਗੌਤਮ ਬੁੱਧ ਨਗਰ ਜ਼ਿਲ੍ਹੇ ਦੀ ਦਾਦਰੀ ਤਹਿਸੀਲ ਦੀ ਰਹਿਣ ਵਾਲੀ ਸੁਦਿਕਸ਼ਾ ਭਾਟੀ ਛੁੱਟੀਆਂ ਕੱਟਣ ਲਈ ਅਮਰੀਕਾ ਤੋਂ ਆਪਣੇ ਘਰ ਆਈ ਸੀ। ਉਹ ਅਮਰੀਕਾ ਪਰਤਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦੀ ਸੀ। ਉਹ ਦਾਦਰੀ ਤੋਂ ਬੁਲੰਦਸ਼ਹਿਰ ਨੂੰ ਆਪਣੇ ਚਾਚੇ ਜਾਂ ਭਰਾ ਨਾਲ ਆਪਣੇ ਮਾਮੇ ਦੇ ਘਰ ਜਾ ਰਹੀ ਸੀ। ਬੁਲੰਦਸ਼ਹਿਰ ਨੇੜੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਬੁਲੇਟ ਸਵਾਰ ਸਿਰਫਿਰਿਆਂ ਵਲੋਂ ਸੁਦਿਕਸ਼ਾ ਭਾਟੀ ਦਾ ਪਿੱਛਾ ਕੀਤਾ ਗਿਆ ਸੀ। ਸਿਰਫਿਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਹੀ ਸੁਦਿਕਸ਼ਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸਦੀ ਮੌਤ ਹੋ ਗਈ। ਸੁਦਿਕਸ਼ਾ ਦੀ ਮੌਤ ਤੋਂ ਬਾਅਦ, ਬੁਲੰਦਸ਼ਹਿਰ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ।