suicide attempt on facebook: ਮਹਾਰਾਸ਼ਟਰ ਦੇ ਧੁਲੇ ‘ਚ 23 ਸਾਲ ਦਾ ਗਿਆਨੇਸ਼ਵਰ ਪਾਟਿਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਉਸਨੇ ਫੇਸਬੁੱਕ ‘ਤੇ ਲਾਈਵ ਵੀ ਕੀਤਾ।ਸੋਸ਼ਲ ਮੀਡੀਆ ਸਾਈਟ ਦੇ ਆਇਰਲੈਂਡ ਸਥਿਤ ਹੈੱਡ ਆਫਿਸ ਨੇ ਇਸ ਨੂੰ ਦੇਖਿਆ ਤਾਂ, ਮੁੰਬਈ ਪੁਲਸ ਦੀ ਸਾਈਬਰ ਸੈੱਲ ਨੂੰ ਸੂਚਨਾ ਦਿੱਤੀ ਅਤੇ ਉਸਦੀ ਜਾਨ ਬਚਾ ਲਈ ਗਈ।ਗਿਆਨੇਸ਼ਵਰ ਫੇਸਬੁੱਕ ‘ਤੇ ਲਾਈਵ ਜਾ ਕੇ ਵਾਰ-ਵਾਰ ਬਲੇਡ ਨਾਲ ਗਲਾ ਕੱਟ ਰਿਹਾ ਸੀ।ਆਇਰਲੈਂਡ ਤੋਂ ਇਸਦੀ ਖਬਰ ਮਿਲਣ ‘ਤੇ ਸਾਈਬਰ ਸੈੱਲ ਦੀ ਡੀਸੀਪੀ ਰਸ਼ਿਮ ਕਰੰਦੀਕਰ ਨੇ ਧੁਲੇ ਪੁਲਸ ਨੂੰ ਜਾਣਕਾਰੀ ਦਿੱਤੀ।ਮੌਕੇ ‘ਤੇ ਟੀਮ ਪਹੁੰਚੀ ਅਤੇ 1 ਘੰਟੇ ‘ਚ ਨੌਜਵਾਨ ਨੂੰ ਬਚਾ ਲਿਆ ਗਿਆ।ਘਟਨਾ ਐਤਵਾਰ ਰਾਤ 8 ਵਜੇ ਮੁੰਬਈ ਤੋਂ 323 ਕਿ.ਮੀ. ਦੂਰ ਮਹਾਰਾਸ਼ਟਰ ਦੇ ਧੁਲੇ ਦੀ ਭੋਈ ਸੋਸਾਇਟੀ ਦੀ ਹੈ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਘਰ ‘ਚ ਇਕੱਲਾ ਸੀ।ਉਹ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਰੋਂਦੇ ਹੋਏ ਬੋਲ ਰਿਹਾ ਸੀ ਕਿ- ਸਾਰੇ ਮੈਨੂੰ ਪ੍ਰੇਸ਼ਾਨ ਕਰਦੇ ਹਨ, ਮੈਂ ਸਾਰਿਆਂ ਨੂੰ ਪ੍ਰੇਸ਼ਾਨ ਕਰਦਾ ਹਾਂ, ਇਸ ਲਈ ਮੈਂ ਆਪਣੀ ਲਾਈਫ ਖਤਮ ਕਰਨਾ ਚਾਹੁੰਦਾ ਹਾਂ।ਇਸਦੀ ਇਸ ਹਰਕਤ ਨੂੰ 7,695 ਕਿਮੀ. ਦੂਰ ਆਇਰਲੈਂਡ ਦੇ ਫੇਸਬੁੱਕ ਹੈੱਡ ਆਫਿਸ ‘ਚ ਬੈਠੇ ਕੁਝ ਲੋਕਾਂ ਨੇ ਦੇਖਿਆ ਅਤੇ ਮੁੰਬਈ ਪੁਲਸ ਦੀ ਸਾਈਬਰ ਸੇੈੱਲ ਨੂੰ ਅਲਰਟ ਕੀਤਾ ਗਿਆ।ਸਾਈਬਰ ਸੈੱਲ ਦੀ ਡੀਸੀਪੀ ਰਸ਼ਿਮ ਕਰੰਦੀਕਰ ਨੇ ਦੱਸਿਆ, ਐਤਵਾਰ ਰਾਤ ਕਰੀਬ 8 ਵਜੇ ਸਾਨੂੰ ਆਇਰਲੈਂਡ ਦੇ ਫੇਸਬੁੱਕ ਹੈੱਡਕੁਆਰਟਰ ਤੋਂ ਕਾਲ ਆਇਆ ਕਿ ਤੁਹਾਨੂੰ ਇਲਾਕੇ ‘ਚ ਇੱਕ ਵਿਅਕਤੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਸਦੇ ਦੋਵੇਂ ਹੱਥਾਂ ਅਤੇ ਗਲੇ ‘ਚੋਂ ਖੂਨ ਵਹਿ ਰਿਹਾ ਹੈ।ਫੌਰਨ ਮੱਦਦ ਕਰੋ।ਅਸੀਂ ਤੁਰੰਤ ਆਪਣੀ ਟੀਮ ਨੂੰ ਅਲਰਟ ਕਰ ਕੇ ਨੌਜਵਾਨ ਦੇ ਬਾਰੇ ‘ਚ ਪਤਾ ਲਗਾਉਣ ਨੂੰ ਕਿਹਾ।ਲੋਕੇਸ਼ਨ ਮਿਲਦੇ ਹੀ ਧੁਲੇ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਗਿਆਨੇਸ਼ਵਰ ਪਾਟਿਲ ਨੂੰ ਰੇਸਕਿਊ ਕਰ ਕੇ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਅਜੇ ਉਸਦਾ ਇਲਾਜ ਚੱਲ ਰਿਹਾ ਹੈ।ਡਾਕਟਰਸ ਨੇ ਕਿਹਾ ਕਿ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਕੁਝ ਦਿਨਾਂ ‘ਚ ਜਖਮ ਭਰ ਜਾਣਗੇ।