sukhbir singh badal: 26 ਜਨਵਰੀ ਨੂੰ ਹੋਈ ਕਿਸਾਨ ਪ੍ਰੇਡ ‘ਚ ਹੋਏ ਹੰਗਾਮੇ ਤੋਂ ਬਾਅਦ ਕਿਸਾਨਾਂ ਨਾਲ ਕੇਂਦਰ ਸਰਕਾਰ ਵਲੋਂ ਬਹੁਤ ਧੱਕਾ ਕੀਤਾ ਗਿਆ।ਜਿਸ ਦੇ ਮੱਦੇਨਜ਼ਰ ਹੁਣ ਕਈ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ‘ਚ ਨਿੱਤਰੀਆਂ ਹਨ।ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਈ ਹੈ।ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ੍ਰੰਸ ਕਰਦਿਆਂ 26 ਨੂੰ ਕਿਸਾਨ ਪ੍ਰੇਡ ਦੌਰਾਨ ਦਿੱਲੀ ਪੁਲਸ ਵਲੋਂ ਕੀਤੀ ਕਾਰਵਾਈ ‘ਚ ਜੋ ਨੌਜਵਾਨ ਲਾਪਤਾ ਹੋਏ ਸਨ ਉਨ੍ਹਾਂ ਦੀ ਭਾਲ ਲਈ ਆਪਣਾ ਹੱਥ ਅੱਗੇ ਵਧਾਇਆ ਹੈ।ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਕਿਸਾਨਾਂ ਦੇ ਨਾਲ ਡਟੀ ਰਹੀ ਹੈ ਅਤੇ ਡਟੀ ਰਹੇਗੀ।ਉਨ੍ਹਾਂ ਨੇ ਕਿਹਾ ਜੋ ਵੀ ਮੋਗਾ ਤੋਂ ਜਾਂ ਕਿਸੇ ਹੋਰ ਥਾਂ ਤੋਂ ਵੀ ਕੋਈ ਨੌਜਵਾਨ ਲਾਪਤਾ ਹੋਇਆ ਹੈ ਉਹ ਉਨਾਂ੍ਹ ਨੂੰ ਲੱਭਣ ਲਈ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਤਰ੍ਹਾਂ ਮੱਦਦ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੁਝ ਹੈਲਪਲਾਈਨ ਜਾਰੀ ਕੀਤੀਆਂ ਗਈਆਂ ਹਨ।ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੋਵੇ ਤਾਂ ਉਨ੍ਹਾਂ ‘ਤੇ ਬੇਝਿਜਕ ਸੰਪਰਕ ਕਰ ਸਕਦੇ ਹੋ।
ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਹੈ ਜੋ ਤੁਹਾਡੇ ਲਈ 24 ਘੰਟੇ ਖੁੱਲ੍ਹਾ ਰਹੇਗਾ।ਉਥੇ ਜਾ ਕੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀਇਨਫਾਰਮੇਸ਼ਨ ਲੈਣੀ ਜਾਂ ਪਤਾ ਕਰਾਉਣੀ ਕਰਾ ਸਕਦੇ ਹੋ।ਹਲਕਾ ਇੰਚਾਰਜਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਹਲਕੇ ‘ਚ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਬਾਰੇ ਪਤਾ ਨੀਂ ਲੱਗ ਰਿਹਾ ਉਨ੍ਹਾਂ ਦਾ ਪਤਾ ਕਰ ਸਕਦੇ ਹੋ।ਜਗਦੀਪ ਸਿੰਘ ਕਾਹਲੋਂ ਜਿਹੜੇ ਸਾਡੇ ਲੀਗਲ ਸੈੱਲ ਦੇ ਮੈਂਬਰ ਵੀ ਹਨ ਉਨ੍ਹਾਂ ਦਾ ਨੰਬਰ ਹੈ 93105-10640 ‘ਤੇ ਸੰਪਰਕ ਕਰ ਸਕਦੇ ਹੋ।12 ਸਫਦਰਗੰਜ ਉਥੇ ਵੀ ਆਪਣੇ ਸੈਕਟਰੀ ਹਰਦੀਪ ਸਿੰਘ ਨੂੰ 98913-59904 ‘ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ ਅਤੇ ਜਸਵਿੰਦਰ ਸਿੰਘ ਜੌਲੀ ਨੂੰ 9899100001 ‘ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ।ਸੁਖਬੀਰ ਬਾਦਲ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਤੁਹਾਡੇ ਲਈ 24 ਘੰਟੇ ਖੁੱਲਾ ਹੈ,ਤੁਸੀਂ ਕਿਸੇ ਵੀ ਸਮੇਂ ਜਾਣਕਾਰੀ ਹਾਸਲ ਕਰ ਸਕਦੇ ਹੋ।
ਕੈਪਟਨ ਦੀ ਆਲ ਪਾਰਟੀ ਮੀਟਿੰਗ ‘ਤੇ ਕਿਉਂ ਭੜਕੇ BJP ਆਗੂ ਜਿਆਣੀ , ਸੁਣੋ ਵੱਡਾ ਬਿਆਨ…