sukhbir singh badal car attacked harsimrat kaur: ਪੰਜਾਬ ਦੇ ਜਲਾਲਾਬਾਦ ‘ਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਗੱਡੀ ‘ਤੇ ਪਥਰਾਅ ਕੀਤਾ ਗਿਆ ਹੈ।ਪਾਰਟੀ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਵਰਕਰਾਂ ਨੇ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ ਕੀਤਾ ਸੀ।ਇਸ ਨੂੰ ਲੈ ਕੇ ਹੁਣ ਅਕਾਲੀ ਦਲ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।ਹਰਸਿਮਰਤ ਕੌਰ ਨੇ ਕਿਹਾ, ” ਪੰਜਾਬ ‘ਚ ਜਿਸ ਤਰ੍ਹਾਂ ਦਾ ਗੁੰਡਾਰਾਜ ਹੈ, ਮੇਰਾ ਖਿਆਲ ਹੈ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਦਾ ਕੋਈ ਹੱਕ ਨਹੀਂ ਹੈ।ਪੰਜਾਬ ਨੂੰ ਅੱਜ ਗੈਂਗਸਟਰ ਚਲਾ ਰਹੇ ਹਨ।ਜਿਨ੍ਹਾਂ ਲੋਕਾਂ ਨੂੰ ਜੈੱਡ ਪਲੱਸ ਦੀ ਸੁਰੱਖਿਆ ਮਿਲੀ ਹੋਈ ਹੈ ਉਨ੍ਹਾਂ ਦਾ ਇਹ ਹਾਲ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ?ਤੁਸੀਂ ਸਮਝ ਸਕਦੇ ਹੋ।”ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੀ ਵੀ ਪ੍ਰਤੀਕਿਰਿਆ ਆਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ” ਦੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਦੋ ਕਾਂਗਰਸ ਦੇ ਨੇਤਾ ਜ਼ਖਮੀ ਹੋਏ ਹਨ।ਅਸੀਂ ਕੁਝ ਨਹੀਂ ਜਾਣਦੇ।ਪਹਿਲਾਂ ਪੁਲਸ ਨੂੰ ਜਾਂਚ ਕਰਨ ਦਿਓ।ਅਕਾਲੀ ਦਲ ਦੇ ਮੁਤਾਬਕ ਜਲਾਲਾਬਾਦ ਤਹਿਸੀਲ ਪਰਿਸਰ ‘ਚ ਹੋਈ ਘਟਨਾ ‘ਚ ਚਾਰ ਲੋਕ ਜਖਮੀ ਹੋਏ ਹਨ, ਪਰ ਬਾਦਲ ਸੁਰੱਖਿਅਤ ਹਨ।ਸੁਖਬੀਰ ਸਿੰਘ ਬਾਦਲ 14 ਫਰਵਰੀ ਨੂੰ ਹੋਣ ਵਾਲੇ ਨਗਰ ਨਿਗਮ ਚੋਣਾਂ ਲਈ ਨਾਮ ਦਾਖਲ਼ ਕਰਨ ਜਾ ਰਹੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਸਨ।ਅਕਾਲੀ ਦਲ ਨੇਤਾ ਪਰਮਬੰਸ ਸਿੰਘ ਰੋਮਾਨਾ ਨੇ ਦੋਸ਼ ਲਗਾਇਆ ਕਿ ਕਾਂਗਰਸ ਵਰਕਾਂ ਨੇ ਗੋਲੀ ਵੀ ਚਲਾਈ।ਪੰਜਾਬ ‘ਚ 8 ਨਗਰ ਨਿਗਮਾਂ, 109 ਨਗਰ ਪਰਿਸ਼ਦਾਂ ਅਤੇ ਨਗਰ ਪੰਚਾਇਤਾਂ ਲਈ ਚੋਣਾਂ 14 ਫਰਵਰੀ ਨੂੰ ਹੋਣਗੀਆਂ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!