ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ ਹੈ। 58 ਸਾਲ ਦੀ ਸੁਨੀਤਾ ਸਪੇਸ ਲਈ ਉਡਾਣ ਭਰੇਗੀ। ਬੋਇੰਗ ਦਾ ਸਟਾਰਲਾਈਨਰ ਸਪੇਸਕ੍ਰਾਫਟ ਉਨ੍ਹਾਂ ਨੂੰ ਤੇ ਬੁਚ ਵਿਲਮੋਰ ਨੂੰ ਲੈ ਕੇ ਫਰੋਲਿਡਾ ਵਿਚ ਕੇਪ ਕੇਨਵਰਵੇਲ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਉਡਾਣ ਭਰੇਗਾ।
ਸਪੇਸਕ੍ਰਾਫਟ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10.34 ਵਜੇ (ਮੰਗਲਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 8.04 ਵਜੇ) ਰਵਾਨਾ ਹੋਵੇਗਾ। ਸੁਨੀਤਾ ਨੇ ਕਿਹਾ ਕਿ ਉਹ ਥੋੜ੍ਹੀ ਨਰਵਸ ਜ਼ਰੂਰ ਹੈ ਪਰ ਨਵੇਂ ਪੁਲਾੜ ਵਿਚ ਉਡਾਣ ਨੂੰ ਲੈ ਕੇਕੋਈ ਘਬਰਾਹਟ ਨਹੀਂ ਹੈ। ਲਾਂਚ ਪੈਡ ‘ਤੇ ਟ੍ਰੇਨਿੰਗ ਦੌਰਾਨ ਵਿਲੀਅਮਸ ਨੇ ਕਿਹਾ ਕਿ ਜਦੋਂ ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਾਂਗੀ ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ। ਉਹ ਕਰੂ ਫਲਾਈਟ ਦੀ ਉਡਾਣ ਵਿਚ ਆਪਣੇ ਨਾਲ ਭਗਵਾਨ ਗਣੇਸ਼ ਦੀ ਮੂਰਤੀ ਲੈ ਜਾਵੇਗੀ ਕਿਉਂਕਿ ਗਣੇਸ਼ ਉਨ੍ਹਾਂ ਲਈ ਸੌਭਾਗ ਦਾ ਪ੍ਰਤੀਕ ਹੈ ਤੇ ਉਹ ਧਾਰਮਿਕ ਤੋਂ ਵੱਧ ਅਧਿਆਤਮਕ ਹੈ ਤੇ ਉਹ ਭਗਵਾਨ ਗਣੇਸ਼ ਨੂੰ ਆਪਣੇ ਨਾਲ ਪੁਲਾੜ ਵਿਚ ਪਾ ਕੇ ਖੁਸ਼ੀ ਮਹਿਸੂਸ ਕਰੇਗੀ।
ਜੇਕਰ ਇਹ ਕਾਮਯਾਬ ਹੋ ਜਾਂਦਾ ਹੈ ਤਾਂ ਐਲੋਨ ਮਸਕ ਦੀ ‘ਸਪੇਸਐਕਸ’ ਦੇ ਨਾਲ ਦੂਜੀ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਜੋ ਕਰੂ ਮੈਂਬਰਸ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਲਿਜਾਣ ਤੇ ਵਾਪਸ ਲੈ ਆਏਗੀ। ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ 22 ਮਾਰਚ ਨੂੰ ਸਟਾਰਲਾਈਨਰ ਦੇ ਆਉਣ ਵਾਲੇ ਪ੍ਰਾਜੈਕਟ ਬਾਰੇ ਕਿਹਾ ਸੀ। ਇਤਿਹਾਸ ਬਣਨ ਜਾ ਰਿਹਾ ਹੈ। ਅਸੀਂ ਸਪੇਸ ਰਿਸਰਚ ਦੇ ਸੁਨਹਿਰੇ ਯੁੱਗ ਵਿਚ ਹਾਂ। ਨਾਸਾ ਨੇ 1988 ਵਿਚ ਸੁਨੀਤਾ ਵਿਲੀਅਮਸ ਨੂੰ ਬਤੌਰ ਐਸਟ੍ਰੋਨਾਟ ਚੁਣਿਆ ਸੀ ਅਤੇ ਉਨ੍ਹਾਂ ਕੋਲ ਦੋ ਸਪੇਸ ਪ੍ਰੋਗਰਾਮਸ ਦਾ ਤਜਰਬਾ ਹੈ। ਉਨ੍ਹਾਂ ਨੇ ਐਕਸਪੀਡਿਸ਼ਨ 32 ਦੀ ਫਲਾਈਟ ਇੰਜੀਨੀਅਰ ਤੇ ਐਕਪੀਡਿਸ਼ਨ 33 ਦੀ ਕਮਾਂਡਰ ਵਜੋਂ ਕੰਮ ਕੀਤਾ ਹੈ।
ਪਹਿਲੀ ਸਪੇਸ ਜਰਨੀ ਐਕਸਪੀਡਿਸ਼ਨ 14/15 ਦੌਰਾਨ ਵਿਲੀਅਮਸ ਨੇ 9 ਦਸੰਬਰ 2006 ਨੂੰ ਐੱਸਟੀਐੱਸ-116 ਦੇ ਕਰੂ ਮੈਂਬਰਸ ਨਾਲ ਉਡਾਣ ਭਰੀ ਸੀ ਤੇ 11 ਦਸੰਬਰ 2006 ਨੂੰ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚੀ। ਪਹਿਲੀ ਪੁਲਾੜ ਯਾਤਰਾ ਵਿਚ ਉਨ੍ਹਾਂ ਨੇ ਪੁਲਾੜ ਵਿਚ ਕੁੱਲ 29 ਘੰਟੇ 17 ਮਿੰਟ ਦੀ ਚਾਰ ਵਾਰ ਚਹਿਲਕਦਮੀ ਕਰਨ ਦੇ ਨਾਲ ਮਹਿਲਾਵਾਂ ਲਈ ਵਰਲਡ ਰਿਕਾਰਡ ਬਣਾਇਆ। ਇਸ ਦੇ ਬਾਅਦ ਐਸਟ੍ਰੋਨਾਟ ਪੇਗਗੀ ਵ੍ਹੀਟਸਨ ਨੇ ਸਪੇਸ ਵਿਚ ਕੁੱਲ 5 ਵਾਰ ਚਹਿਲਕਦਮੀ ਕਰਕੇ 2008 ਵਿਚ ਇਹ ਰਿਕਾਰਡ ਤੋੜ ਦਿੱਤਾ ਸੀ। ਐਕਸਪੀਡੀਸ਼ਨ 32/33 ਵਿੱਚ, ਵਿਲੀਅਮਜ਼ ਨੇ ਰੂਸੀ ਸੋਯੂਜ਼ ਕਮਾਂਡਰ ਯੂਰੀ ਮਲੇਨਚੇਂਕੋ ਅਤੇ ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਫਲਾਈਟ ਇੰਜੀਨੀਅਰ ਅਕੀਹੀਕੋ ਹੋਸ਼ੀਦੇ ਦੇ ਨਾਲ, ਕਜ਼ਾਕਿਸਤਾਨ ਦੇ ਬਾਈਕੋਨੂਰ ਕੋਸਮੋਡ੍ਰੋਨ ਤੋਂ 14 ਜੁਲਾਈ, 2012 ਨੂੰ ਪੁਲਾੜ ਵਿੱਚ ਉਡਾਣ ਭਰੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਬੇਖੌਫ ਹੋਏ ਬਦ.ਮਾਸ਼ , ਸੁਨਿਆਰੇ ਤੋਂ ਮੰਗੀ 50 ਲੱਖ ਦੀ ਫਿਰੌਤੀ ਤੇ ਦੁਕਾਨ ‘ਤੇ ਕੀਤੀ ਫਾਇ/ਰਿੰਗ
ਉਸ ਸਮੇਂ ਵਿਲੀਅਮਸ ਨੇ ਲੈਬ ਦੇ ਚੱਕਰ ਲਗਾਉਂਦੇ ਹੋਏ ਰਿਸਰਚ ਤੇ ਖੋਜ ਵਿਚ ਚਾਰ ਮਹੀਨੇ ਦਾ ਸਮਾਂ ਲਗਾਇਆ ਸੀ। ਉਹ ਸਪੇਸ ਵਿਚ 127 ਦਿਨ ਦਾ ਸਮਾਂ ਬਿਤਾਉਣ ਦੇ ਬਾਅਦ 18 ਨਵੰਬਰ 2012 ਨੂੰ ਕਜਾਕਿਸਤਾਨ ਪਹੁੰਚੀ ਸੀ। ਆਪਣੇ ਪ੍ਰਾਜੈਕਟ ਦੌਰਾਨ ਵਿਲੀਅਮਸ ਤੇ ਹੋਸ਼ਿਦੇ ਨੇ ਤਿੰਨ ਵਾਰ ਪੁਲਾੜ ਵਿਚ ਚਹਿਲਕਦਮੀ ਕੀਤੀ ਤੇ ਸਟੇਸ਼ ਦੇ ਰੇਡੀਏਟਰ ਤੋਂ ਅਮੋਨੀਆ ਦੇ ਰਿਸਾਅ ਨੂੰ ਠੀਕ ਕੀਤਾ। ਸਪੇਸ ਵਿਚ 50 ਘੰਟੇ ਤੇ 40 ਮਿੰਟ ਦੀ ਚਹਿਲਕਦਮੀ ਨਾਲ ਵਿਲੀਅਮਸ ਨੇ ਇਕ ਵਾਰ ਫਿਰ ਕਿਸੇ ਮਹਿਲਾ ਐਸਟ੍ਰਾਨਾਟ ਦਾ ਸਪੇਸ ਵਿਚ ਸਭ ਤੋਂ ਲੰਮੇ ਸਮੇਂ ਤੱਕ ਚਹਿਲਕਦਮੀ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਵਿਲੀਅਮਸ ਨੇ ਪੁਲਾਸ਼ ਵਿਚ ਕੁੱਲ 322 ਦਿਨ ਬਿਤਾਏ ਹਨ।