supreme court asks republic media: ਸੁਪਰੀਮ ਕੋਰਟ ਨੇ ਟੀਆਰਪੀ ਹੇਰਾਫੇਰੀ ਮਾਮਲੇ ‘ਚ ਰਿਪਬਲਿਕ ਮੀਡੀਆ ਸਮੂਹ ਨੂੰ ਕਿਹਾ ਹੈ ਕਿ ਉਹ ਮੁੰਬਈ ਪੁਲਸ ਵਲੋਂ ਦਰਜ ਕੀਤੀ ਗਈ ਐੱਫਆਈਆਰ ਦੇ ਮਾਮਲੇ ‘ਤੇ ਬੰਬੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ।ਅਦਾਲਤ ਨੇ ਸਪਸ਼ਟ ਕਿਹਾ ਕਿ ਸਾਨੂੰ ਸਾਰਿਆਂ ਨੂੰ ਉੱਚ ਅਦਾਲਤਾਂ ‘ਤੇ ਭਰੋਸਾ ਰੱਖਣਾ ਚਾਹੀਦਾ ਹੈ।ਰਿਪਬਲਿਕ ਮੀਡੀਆ ਸਮੂਹ ਵਲੋਂ ਸੀਨੀਅਰ ਸਲਾਹਕਾਰ ਹਰੀਸ਼ ਸਾਲਵੇ ਨੇ ਪੈਰਵੀ ਕੀਤੀ।
ਉਨ੍ਹਾਂ ਨੇ ਮਾਮਲੇ ‘ਚ ਚੱਲ ਰਹੀ ਜਾਂਚ ਨੂੰ ਲੈ ਕੇ ਅਦਾਲਤ ਦੇ ਸਾਹਮਣੇ ਸ਼ੱਕ ਜਾਹਿਰ ਕੀਤਾ ਹੈ।ਇਸ ‘ਤੇ ਜਸਟਿਸ ਧਨੰਜਯ ਵਾਈ ਚੰਦਰਚੂਡ,ਜਸਟਿਸ ਇੰਦੂ ਮਲਹੋਤਰਾ ਅਤੇ ਨਿਆਂਮੂਰਤੀ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਤੁਜਾਡੇ ਮੁਵੱਕਲ ਦਾ ਮੁੰਬਈ ‘ਚ ਹੀ ਦਫਤਰ ਹੈ।ਕੋਰੋਨਾ ਸੰਕਟ ਦੇ ਦੌਰ ‘ਚ ਵੀ ਬੰਬੇ ਹਾਈਕੋਰਟ ਕੰਮ ਕਰਦਾ ਰਿਹਾ ਹੈ।ਅਜਿਹੇ ‘ਚ ਤੁਸੀਂ ਬੰਬੇ ਹਾਈਕੋਰਟ ਦਾ ਰੁਖ ਕਰ ਸਕਦੇ ਹੋ।ਹਾਲਾਂਕਿ ਅਦਾਲਤ ਨੇ ਮੁੰਬਈ ਪੁਲਸ ਦੇ ਰਵੱਈਆ ‘ਤੇ ਵੀ ਚਿੰਤਾ ਜਾਹਿਰ ਕੀਤੀ।ਅਦਾਲਤ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੁਲਸ ਕਮਿਸ਼ਨਰਾਂ ਦੇ ਇੰਟਰਵਿਊ ਦੇਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ।