supreme court ayush ministry guideline: ਆਯੁਸ਼ ਡਾਕਟਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ ਜਾਂ? ਇਸ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ।ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਆਯੁਰਵੈਦ ਅਤੇ ਹੋਮਿਓਪੈਥੀ ਡਾਕਟਰ ਪਾਰੰਪਰਿਕ ਇਲਾਜ ‘ਚ ਐਡ-ਆਨ ਡ੍ਰੱਗਸ ਦੇ ਰੂਪ ‘ਚ ਸਰਕਾਰ ਵਲੋਂ ਮਨਜ਼ੂਰ ਟੈਬਲੇਟ, ਮਿਸ਼ਰਣ ਦਾ ਇਸਤੇਮਾਲ ਕਰਕੇ ਕੋੋਰੋਨਾ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ।ਪਰ ਇਸਦਾ ਪ੍ਰਚਾਰ ਨਹੀਂ ਕਰਨਾ ਹੋਵੇਗਾ।ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਸੀ ਕਿ ਆਯੁਸ਼ ਅਤੇ ਹੋਮਿਓਪੈਥੀ ਡਾਕਟਰ ਕੋਰੋਨਾ ਦਾ ਇਲਾਜ ਨਹੀਂ ਕਰ ਸਕਦੇ ਹਨ।ਹਰ ਕਿਸੀ ਨੂੰ ਦਵਾਈਆਂ ਲਿਖਣ
ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਇਹ ਡਾਕਟਰ ਸਿਰਫ ਕੋਰੋਨਾ ਵਿਰੁੱਧ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਸਰਕਾਰ ਤੋਂ ਮਨਜ਼ੂਰ ਮਿਸ਼ਰਣ ਅਤੇ ਗੋਲੀਆਂ ਲਿਖ ਸਕਦੇ ਹਨ।ਆਯੁਸ਼ ਮੰਤਰਾਲੇ ਨੇ ਸੁਪਰੀਮ ਕੋਰਟ ‘ਚ ਦਿੱਤੇ ਗਏ ਆਪਣੇ ਹਲਫਨਾਮੇ ‘ਚ ਕਿਹਾ ਸੀ ਕਿ ਆਯੁਸ਼ ਅਤੇ ਹੋਮੀਓਪੈਥਿਕ ਡਾਕਟਰ ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਵਾਲਾ ਕੋਈ ਵਿਗਿਆਪਨ ਵੀ ਨਹੀਂ ਕਰ ਸਕਦੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਆਯੁਸ਼ ਮੰਤਰਾਲੇ ਨੇ 6 ਮਾਰਚ ਨੂੰ ਇੱਕ ਅਧਿਸੂਚਨਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੋਰੋਨਾ ਦੇ ਇਲਾਜ ‘ਚ ਸੂਬਾ ਸਰਕਾਰ ਹੋਰ ਢੰਗਾਂ ਦੇ ਨਾਲ ਨਾਲ ਹੋਮਿਓਪੈਥਿਕ ਨੂੰ ਵੀ ਸ਼ਾਮਲ ਕਰਨ ਲਈ ਕਦਮ ਉਠਾਉਣ।ਕੇਰਲ ਦੇ ਇੱਕ ਵਕੀਲ ਨੇ ਹਾਈਕੋਰਟ ‘ਚ ਪਟੀਸ਼ਨ ਦਰਜ ਕਰ ਕੇ ਕਿਹਾ ਕਿ ਆਯੁਸ਼ ਮੰਤਰਾਲੇ ਦੀ ਇਸ ਸੂਚਨਾ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ।ਹਾਈਕੋਰਟ ਨੇ ਕਿਹਾ ਕਿ ਆਯੁਸ਼ ਡਾਕਟਰ ਦਵਾ ਤਾਂ ਲਿਖ ਸਕਦੇ ਹਨ, ਪਰ ਕੋਰੋਨਾ ਦੇ ਇਲਾਜ ਦੇ ਰੂਪ ‘ਚ ਨਹੀਂ ਸਗੋਂ ਇਮਊਨਿਟੀ ਬੂਸਟ ਦੇ ਰੂਪ ‘ਚ ਹੀ ਲਿਖ ਸਕਦੇ ਹਨ।ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚਿਆ।
Rajewal ਦੇ ਬਿਆਨ ਤੋਂ ਖੜੇ ਹੋਏ ਬਵਾਲ ‘ਤੇ ਬੋਲੇ ਰੁਲਦੂ ਸਿੰਘ ਮਾਨਸਾ, ਮੁਆਫ਼ੀ ਮੰਗਦੇ ਸੁਣੋ ਕੀ ਕਿਹਾ…