Swachh Survekshan 2020 results: ਸਰਕਾਰ ਵੱਲੋਂ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵੱਛਤਾ ਸਰਵੇਖਣ 2020 ਵਿੱਚ ਦੇਸ਼ ਦੇ ਸਭ ਤੋਂ ਸਾਫ ਸੁਥਰੇ ਸ਼ਹਿਰਾਂ ਵਿੱਚੋਂ ਇੰਦੌਰ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਲਗਾਤਾਰ ਚੌਥੇ ਸਾਲ ਇੰਦੌਰ ਨੇ ਨੰਬਰ-1 ਰੈਂਕਿੰਗ ਦਾ ਖਿਤਾਬ ਆਪਣੇ ਕੀਤਾ ਹੈ। ਇਸ ਤੋਂ ਪਹਿਲਾਂ 2017,18 ਅਤੇ 19 ਵਿੱਚ ਇੰਦੌਰ ਨੂੰ ਕੇਂਦਰ ਸਰਕਾਰ ਨੇ ਨੰਬਰ -1 ਸਾਫ ਸ਼ਹਿਰ ਦਾ ਖਿਤਾਬ ਮਿਲ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਇੰਦੌਰ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ ਹੈ । ਇਸ ਰੈਂਕਿੰਗ ਤੋਂ ਬਾਅਦ ਵਧਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਦਰਅਸਲ, ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਵਿੱਚ ਇੰਦੌਰ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਦੂਜੇ ਸਥਾਨ ‘ਤੇ ਗੁਜਰਾਤ ਦਾ ਸੂਰਤ ਅਤੇ ਤੀਜੇ ਸਥਾਨ ‘ਤੇ ਮਹਾਂਰਾਸ਼ਟਰ ਦੀ ਨਵੀਂ ਮੁੰਬਈ ਹੈ। ਇਸ ਦੌਰਾਨ ਸਾਫ਼-ਸਫ਼ਾਈ ਨੂੰ ਲੈ ਕੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇੰਦੌਰ ਦੇ ਲਗਾਤਾਰ ਚੌਥੀ ਵਾਰ ਦੇਸ਼ ਦਾ ਸਭ ਤੋਂ ਸਵੱਛ ਬਣਨ ‘ਤੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਦੌਰ ਨੂੰ ਚੌਥੀ ਵਾਰ ਸਫ਼ਾਈ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਖੜ੍ਹਾ ਕਰਨ ਵਿੱਚ ਸ਼ਹਿਰ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ। ਸਵੱਛ ਸਰਵੇਖਣ ਵਿੱਚ ਇੰਦੌਰ ਦੇ ਲਗਭਗ 3 ਲੱਖ ਲੋਕਾਂ ਨੇ ਸਕਾਰਾਤਮਕ ਫੀਡਬੈਕ ਦਿੱਤਾ ਹੈ। ਇਸ ਦੀ ਸਹਾਇਤਾ ਨਾਲ ਸ਼ਹਿਰ ਨੇ ਸਫਾਈ ਦੇ ਸਿਰਲੇਖ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ।
ਉੱਥੇ ਹੀ ਦੂਜੇ ਪਾਸੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਗੁਜਰਾਤ ਦਾ ਉਦਯੋਗਿਕ ਸ਼ਹਿਰ ਸੂਰਤ ਭਾਰਤ ਦਾ ਦੂਜਾ ਸਭ ਤੋਂ ਸਾਫ ਸ਼ਹਿਰ ਹੈ ਅਤੇ ਨਵੀਂ ਮੁੰਬਈ ਭਾਰਤ ਦਾ ਤੀਜਾ ਸਭ ਤੋਂ ਸਾਫ ਸ਼ਹਿਰ ਹੈ । ਹਾਲਾਂਕਿ ਹਰਦੀਪ ਪੁਰੀ ਨੇ ਸੂਰਤ ਲਈ ਸੀਐਮ ਵਿਜੇ ਰੁਪਾਨੀ ਦੀ ਪ੍ਰਸ਼ੰਸਾ ਕੀਤੀ, ਪਰ ਨਵੀਂ ਮੁੰਬਈ ਦੀ ਸਫਲਤਾ ਬਾਰੇ ਸੀਐਮ ਊਧਵ ਠਾਕਰੇ ਦਾ ਜ਼ਿਕਰ ਤੱਕ ਨਹੀਂ ਕੀਤਾ।