Taj mahal closed : ਉੱਤਰ ਪ੍ਰਦੇਸ਼ ਦੇ ਆਗਰਾ ਦੇ ਤਾਜ ਮਹਿਲ ਵਿੱਚ ਬੰਬ ਰੱਖਣ ਦੇ ਫੋਨ ਤੋਂ ਬਾਅਦ ਇਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹਾਲਾਂਕਿ, ਬੰਬ ਦੀ ਖ਼ਬਰ ਝੂਠੀ ਸਾਬਿਤ ਹੋਈ ਹੈ। ਜਿਵੇਂ ਹੀ ਬੰਬ ਰੱਖਣ ਦੀ ਖਬਰ ਮਿਲੀ ਤਾਂ, ਸੀਆਈਐਸਐਫ ਨੇ ਅਚਾਨਕ ਤਾਜ ਮਹਿਲ ਤੋਂ ਸੈਲਾਨੀਆਂ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਸੈਲਾਨੀਆਂ ਅਤੇ ਸੀਆਈਐਸਐਫ ਦੇ ਜਵਾਨਾਂ ਵਿਚਾਲੇ ਬਹਿਸ ਵੀ ਹੋਈ ਸੀ। ਤਾਜ ਮਹਿਲ ਨੂੰ ਤਲਾਸ਼ੀ ਤੋਂ ਬਾਅਦ ਦੁਬਾਰਾ ਫਿਰ ਖੋਲ੍ਹ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਤਾਜ ਮਹਿਲ ਵਿੱਚ ਬੰਬ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਿਸ ਤੋਂ ਬਾਅਦ ਤੁਰੰਤ ਪੁਲਿਸ ਦੇ ਉੱਚ ਅਧਿਕਾਰੀ ਤਾਜ ਮਹਿਲ ਦੇ ਬਾਹਰ ਪਹੁੰਚ ਗਏ। ਤਾਜ ਮਹਿਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਅਤੇ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਅਤੇ ਸੀਆਈਐਸਐਫ ਦੁਆਰਾ ਤਾਜ ਮਹਿਲ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਤਾਜ ਮਹਿਲ ਨੇੜੇ ਇੱਕ ਬੰਬ ਰੱਖਿਆ ਗਿਆ ਹੈ, ਜੋ ਕੁੱਝ ਦੇਰ ਬਾਅਦ ਬਲਾਸਟ ਹੋ ਜਾਵੇਗਾ, ਆਗਰਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੀਓ ਸਦਰ ਦੀ ਅਗਵਾਈ ਵਿੱਚ ਟੀਮ ਦੇ ਨਾਲ ਤਾਜ ਮਹਿਲ ਦੀ ਚਾਰ ਦੀਵਾਰੀ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਆਗਰਾ ਦੇ ਆਈਜੀ ਨੇ ਕਿਹਾ ਕਿ ਬੰਬ ਦੀ ਖ਼ਬਰ ਝੂਠੀ ਸਾਬਿਤ ਹੋਈ ਹੈ, ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਫ਼ਿਰੋਜ਼ਾਬਾਦ ਦੇ ਇੱਕ ਸਿਰਫਿਰੇ ਨੇ ਫੋਨ ਰਾਹੀਂ ਬੰਬ ਬਾਰੇ ਗਲਤ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਦੋਸ਼ੀ ਨੂੰ ਫੜ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਇਹ ਵੀ ਦੇਖੋ : ਇਕੱਠੇ ਬਲੇ ਦੋ ਦੋਸਤਾਂ ਦੇ ਸਿਵੇ, ਜਿਹਨੇ ਦੇਖਿਆ ਓਹੀ ਰੋ ਪਿਆ, ਪੂਰੇ ਪਿੰਡ ਚ ਨਹੀਂ ਪੱਕੀ ਰੋਟੀ