ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ‘ਤੇ ਕਬਜ਼ਾ ਹੋਣ ਦੇ ਨਾਲ ਉਸ ਦੇ ਦੂਜੇ ਦੇਸ਼ਾਂ ਨਾਲ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ।
ਭਾਰਤ ਅਤੇ ਅਫਗਾਨਿਸਤਾਨ ਬਹੁਤ ਹੀ ਕਰੀਬੀ ਦੋਸਤ ਰਹੇ ਹਨ, ਪਰ ਤਾਲਿਬਾਨ ਨੇ ਸੱਤਾ ਵਿੱਚ ਆਉਂਦੇ ਹੀ ਭਾਰਤ ਨਾਲ ਆਯਾਤ-ਨਿਰਯਾਤ ਦੋਵੇਂ ਬੰਦ ਕਰ ਦਿੱਤੇ ਹਨ। ਜਿਸ ਤੋਂ ਬਾਅਦ ਹੁਣ ਭਾਰਤ ਵੱਲੋਂ ਕਾਬੁਲ ਨੂੰ ਨਾ ਤਾਂ ਕੁਝ ਨਿਰਯਾਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਿਸੇ ਚੀਜ਼ ਦਾ ਆਯਾਤ ਸੰਭਵ ਹੈ। ਇਸਦੇ ਮੱਦੇਨਜ਼ਰ ਬਾਜ਼ਾਰ ਵਿੱਚ ਡ੍ਰਾਈ ਫਰੂਟਸ ਆਦਿ ਵੀ ਮਹਿੰਗੇ ਹੋ ਸਕਦੇ ਹਨ।
ਇਹ ਵੀ ਪੜ੍ਹੋ: Big Breaking : ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਗ੍ਰਿਫਤਾਰ
ਇਸ ਸਬੰਧੀ ਫੈਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਾ.ਅਜੈ ਸਹਾਏ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਾਲਿਬਾਨ ਨੇ ਮਾਲ ਦੀ ਢੋਆ-ਢੁਆਈ ਨੂੰ ਰੋਕ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾਕ੍ਰਮ ‘ਤੇ ਨੇੜੇ ਤੋਂ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਲਈ ਆਯਾਤ ਪਾਕਿਸਤਾਨ ਦੇ ਟ੍ਰਾਂਜਿਟ ਮਾਰਗ ਰਾਹੀਂ ਹੁੰਦਾ ਹੈ।
ਫਿਲਹਾਲ ਤਾਲਿਬਾਨ ਨੇ ਪਾਕਿਸਤਾਨ ਦੇ ਲਈ ਜਾਣ ਵਾਲੇ ਸਾਰੇ ਕਾਰਗੋ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਵਰਚੁਅਲੀ ਆਯਾਤ ਵੀ ਰੁੱਕ ਗਿਆ ਹੈ। ਇਸ ਤੋਂ ਅੱਗੇ ਸਹਾਏ ਨੇ ਕਿਹਾ ਕਿ ਕੁਝ ਉਤਪਾਦ ਅੰਤਰਰਾਸ਼ਟਰੀ ਉੱਤਰ-ਦੱਖਣ ਟਰਾਂਸਪੋਰਟ ਕਾਰੀਡੋਰ ਰਾਹੀਂ ਭੇਜੇ ਜਾਂਦੇ ਹਨ, ਜੋ ਹੁਣ ਵੀ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਖੰਡ, ਚਾਹ, ਕੌਫੀ, ਮਸਾਲਿਆਂ ਸਮੇਤ ਹੋਰ ਵਸਤੂਆਂ ਦਾ ਨਿਰਯਾਤ ਕਰਦਾ ਹੈ, ਜਦੋਂ ਕਿ ਡ੍ਰਾਈ ਫਰੂਟ, ਪਿਆਜ਼ ਆਦਿ ਵੱਡੇ ਪੱਧਰ ‘ਤੇ ਆਯਾਤ ਕੀਤੇ ਜਾਂਦੇ ਹਨ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਅਫਗਾਨ ਸੰਕਟ ਕਾਰਨ ਆਉਣ ਵਾਲੇ ਦਿਨਾਂ ਵਿੱਚ ਡ੍ਰਾਈ ਫਰੂਟ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਕਿਉਂਕਿ ਭਾਰਤ ਲਗਭਗ 85 ਫੀਸਦੀ ਡ੍ਰਾਈ ਫਰੂਟ ਅਫਗਾਨਿਸਤਾਨ ਤੋਂ ਆਯਾਤ ਕਰਦਾ ਹੈ।
ਇਹ ਵੀ ਦੇਖੋ: ਪਿੰਡ ਵਾਲਿਆਂ ਨੇ ਅੱਧੀ ਰਾਤ ਨੂੰ ਕੀਤਾ ਜਾਦੂ-ਟੂਣਾ, ਗੁਰਸਿੱਖ ਕਹਿੰਦਾ ਮੈਂ ਨਹੀਂ ਆਵਾਂਗਾ! ਫੇਰ ਦੇਖੋ ….