ਮਨੀ ਲਾਂਡਰਿੰਗ ਮਾਮਲੇ ਵਿੱਚ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ED ਨੇ ਬੁੱਧਵਾਰ ਨੂੰ ਛਾਪੇਮਾਰੀ ਦੇ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੰਗਲਵਾਰ ਦੀ ਸਵੇਰ 7 ਵਜੇ ED ਦੀ ਟੀਮ ਬਾਲਾਜੀ ਦੇ ਘਰ ਪਹੁੰਚੀ ਸੀ। ਉਸਦੇ ਬਾਅਦ ਉਸ ਤੋਂ 24 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਤਾਮਿਲਨਾਡੂ ਦੇ ਕਾਨੂੰਨ ਮੰਤਰੀ ਐੱਸ ਰਘੁਪਤੀ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪੁੱਛਗਿੱਛ ਦੇ ਬਾਅਦ ED ਨੇ ਮੰਤਰੀ ਸੇਂਥਿਲ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਕਸਟੱਡੀ ਵਿੱਚ ਤਾਮਿਲਨਾਡੂ ਦੇ ਬਿਜਲੀ ਮੰਤਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਬਾਲਾਜੀ ਨੂੰ ਚੇੱਨਈ ਦੇ ਓਮਨਦੁਰਾਰ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਦੱਸ ਦੇਈਏ ਕਿ ED ਨੇ ਮੰਗਲਵਾਰ ਨੂੰ ਇਰੋਡ ਜ਼ਿਲ੍ਹੇ ਅਤੇ ਬਾਲਾਜੀ ਦੇ ਦਫ਼ਤਰ ਦੇ ਇਲਾਵਾ ਉਨ੍ਹਾਂ ਦੇ ਘਰ ਜ਼ਿਲ੍ਹੇ ਕਰੂਰ ਵਿੱਚ ਵੀ ਛਾਪੇਮਾਰੀ ਕੀਤੀ ਸੀ। ਪੰਜ ਸਾਲਾ ਵਿੱਚ ਇਹ ਦੂਜੀ ਵਾਰ ਹੋਇਆ ਹੈ ਜਦੋਂ ਸੈਂਟਰਲ ਜਾਂਚ ਏਜੰਸੀ ਨਾਲ ਜੁੜੇ ਅਧਿਕਾਰੀਆਂ ਨੇ ਸਕੱਤਰੇਤ ਦੇ ਅੰਦਰ ਤਲਾਸ਼ੀ ਲਈ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਲਾਜੀ ਨੂੰ ਬਾਅਦ ਵਿੱਚ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਏਜੰਸੀ ਉਨ੍ਹਾਂ ਦੀ ਹਿਰਾਸਤ ਦੀ ਮੰਗ ਵੀ ਕਰੇਗੀ। ਇਸ ਵਿਚਾਲੇ ਸੂਬੇ ਦੇ ਬਿਜਲੀ ਮੰਤਰੀ ‘ਤੇ ਹੋਈ ED ਦੀ ਕਾਰਵਾਈ ਨੂੰ ਲੈ ਕੇ CM ਐੱਮ ਕੇ ਸਟਾਲਿਨ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ: ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ
CM ਨੇ ਕਿਹਾ ਕਿ ਅਜਿਹਾ ਕਰ ਕੇ ਕੇਂਦਰ ਸਰਕਾਰ ਆਪਣੇ ਰਾਜਨੀਤਿਕ ਪ੍ਰਤੀਨਿਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਮੰਤਰੀ ਬਾਲਾਜੀ ਨੇ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਸੀ। ਉਸਦੇ ਬਾਅਦ ਵੀ ਸਕੱਤਰੇਤ ਵਿੱਚ ਮੰਤਰੀ ਦੇ ਕਮਰੇ ਦੀ ਤਲਾਸ਼ੀ ਦੀ ਕ਼ੀ ਜ਼ਰੂਰਤ ਸੀ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਆਪਣੇ ਘਰ ‘ਤੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਬੁਲਾਈ ਵੀ ਬੁਲਾਈ ਹੈ।
ਦੱਸ ਦੇਈਏ ਕਿ ਇਹ ਮਾਮਲਾ ਸੂਬੇ ਦੇ ਟਰਾਂਸਪੋਰਟ ਵਿਭਾਗ ਵਿੱਚ ਨੌਕਰੀ ਦੇ ਬਦਲੇ ਪੈਸੇ ਦੇਣ ਨਾਲ ਜੁੜਿਆ ਹੈ। ਸਾਲ 2011-16 ਦੇ ਦੌਰਾਨ AIADMK ਸ਼ਾਸਨ ਵਿੱਚ ਬਾਲਾਜੀ ਟਰਾਂਸਪੋਰਟ ਮੰਤਰੀ ਸੀ। ਇਸ ਸਕੈਮ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਬਾਲਾਜੀ ਤੇ 46 ਹੋਰ ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿੱਚ ਮੰਤਰੀ ਦੇ ਨਾਲ ਟ੍ਰਾਂਸਪੋਰਟ ਨਿਗਮਾਂ ਦੇ ਕਈ ਸੀਨੀਅਰ ਅਧਿਕਾਰੀ ਨਾਮਜ਼ਦ ਸੀ।
ਵੀਡੀਓ ਲਈ ਕਲਿੱਕ ਕਰੋ -: