ਤਾਮਿਲਨਾਡੂ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਾਮਿਲਨਾਡੂ ਦੇ ਮਦੁਰਾਈ ‘ਚ ਇੱਕ ਪਰਿਵਾਰ ਨੇ ਦੇਸ਼ ਭਰ ‘ਚ ਇੱਕ ਵਾਰ ਫਿਰ ਤੋਂ ਵਧਦੇ ਕੋਰੋਨਾ ਦੇ ਡਰ ਕਾਰਨ ਜ਼ਹਿਰ ਖਾ ਲਿਆ। ਪੁਲਿਸ ਮੁਤਾਬਿਕ ਸੂਬੇ ਦੇ ਮਦੁਰਾਈ ਸਥਿਤ ਇੱਕ ਪਿੰਡ ‘ਚ ਇੱਕ ਪਰਿਵਾਰ ਦੇ 5 ਲੋਕਾਂ ਨੇ ਕੋਰੋਨਾ ਇਨਫੈਕਸ਼ਨ ਦੇ ਡਰੋਂ ਜ਼ਹਿਰ ਖਾ ਲਿਆ।
ਜਿਸ ਵਿੱਚ ਤਿੰਨ ਮੈਂਬਰਾਂ ਦਾ ਤਾਂ ਬਚਾਅ ਹੋ ਗਿਆ ਹੈ ਪਰ ਇੱਕ 23 ਸਾਲਾ ਔਰਤ ਅਤੇ ਉਸ ਦੇ ਤਿੰਨ ਸਾਲਾ ਪੁੱਤਰ ਦੀ ਕਥਿਤ ਤੌਰ ’ਤੇ ਜ਼ਹਿਰ ਖਾਣ ਨਾਲ ਮੌਤ ਹੋ ਗਈ ਹੈ। ਕੋਰੋਨਾ ਦੇ ਡਰੋਂ ਪਰਿਵਾਰ ਵੱਲੋਂ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬਾ ਪੁਲਿਸ ਅਲਰਟ ਮੋਡ ‘ਤੇ ਆ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਜਿਹੀ ਸਥਿਤੀ ਵਿੱਚ ਸਿਹਤ ਅਧਿਕਾਰੀਆਂ ਤੋਂ ਸਲਾਹ ਲੈਣ ਦੀ ਅਪੀਲ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਕੋਰੋਨਾ ਦੇ ਡਰ ਕਾਰਨ ਜ਼ਹਿਰ ਖਾਣ ਦਾ ਇਹ ਮਾਮਲਾ ਮਦੁਰਾਈ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਬਜ਼ੁਰਗ ਲਕਸ਼ਮੀ ਆਪਣੇ ਪਰਿਵਾਰ ਨਾਲ ਇੱਥੋਂ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ। ਜਿਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ, ਇੱਕ ਧੀ (ਜੋਤਿਕਾ) ਅਤੇ ਇੱਕ ਪੋਤਾ ਸੀ। ਰਿਪੋਰਟ ‘ਚ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇੱਕ ਬਜ਼ੁਰਗ ਲਕਸ਼ਮੀ ਦੀ ਧੀ ਜੋਤਿਕਾ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਆਪਣੇ ਬੇਟੇ ਨਾਲ ਪੇਕੇ ਘਰ ਰਹਿ ਰਹੀ ਸੀ। ਇਸ ਦੇ ਨਾਲ ਹੀ ਲਕਸ਼ਮੀ ਦੇ ਪਤੀ ਦਾ ਪਿਛਲੇ ਸਾਲ ਦਸੰਬਰ ‘ਚ ਕੁਦਰਤੀ ਕਾਰਨਾਂ ਕਰਕੇ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਪੂਰਾ ਪਰਿਵਾਰ ਸੋਗ ਵਿਚ ਡੁੱਬਿਆ ਹੋਇਆ ਸੀ। ਇਸ ਦੇ ਨਾਲ ਹੀ 8 ਜਨਵਰੀ ਨੂੰ ਜੋਤਿਕਾ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ।
ਰਿਪੋਰਟ ਮੁਤਾਬਿਕ ਇਸ ਤੋਂ ਬਾਅਦ ਜਦੋਂ ਜੋਤਿਕਾ ਨੇ ਇਹ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਤਾਂ ਲਕਸ਼ਮੀ ਦੇ ਪੂਰੇ ਪਰਿਵਾਰ ਨੇ ਕੋਰੋਨਾ ਦੇ ਡਰ ਕਾਰਨ ਜ਼ਹਿਰ ਖਾ ਲਿਆ। ਜਿਸ ਵਿੱਚ ਜੋਤਿਕਾ, ਲਕਸ਼ਮੀ, ਲਕਸ਼ਮੀ ਦੇ ਦੋ ਪੁੱਤਰ ਅਤੇ ਜੋਤਿਕਾ ਦਾ ਤਿੰਨ ਸਾਲਾ ਪੁੱਤਰ ਸ਼ਾਮਲ ਸਨ। ਰਿਪੋਰਟ ਮੁਤਾਬਕ ਜ਼ਹਿਰ ਖਾਣ ਤੋਂ ਅਗਲੇ ਦਿਨ ਜਦੋਂ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜੋਤਿਕਾ ਅਤੇ ਉਸ ਦੇ ਤਿੰਨ ਸਾਲਾ ਬੇਟੇ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ, ਪੁਲਿਸ ਨੇ ਫਿਰ ਜੋਤਿਕਾ ਦੇ ਦੋਵੇਂ ਭਰਾਵਾਂ ਅਤੇ ਉਸਦੀ ਮਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਅਨੁਸਾਰ ਜੋਤਿਕਾ ਦੇ ਪਰਿਵਾਰ ਨੇ ਕਰੋਨਾ ਇਨਫੈਕਸ਼ਨ ਅਤੇ ਇਸ ਦੇ ਨਤੀਜੇ ਦੇ ਡਰੋਂ ਜ਼ਹਿਰ ਖਾ ਲਿਆ ਸੀ। ਇਸ ਦੇ ਨਾਲ ਹੀ ਕੋਰੋਨਾ ਦੇ ਡਰੋਂ ਪਰਿਵਾਰ ਵੱਲੋਂ ਜ਼ਹਿਰ ਖਾਣ ਦੇ ਮਾਮਲੇ ਤੋਂ ਬਾਅਦ ਪੁਲਿਸ ਅਲਰਟ ਮੋਡ ਵਿੱਚ ਆ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: