tata motors delivered 25 winger ambulances: ਪਿਛਲੇ ਡੇਢ ਸਾਲ ਤੋਂ ਦੇਸ਼ ‘ਚ ਖਤਰਨਾਕ ਕੋਰੋਨਾ ਵਾਇਰਸ ਕਰਕੇ ਲੱਖਾਂ ਲੋਕਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਆਈ ਹੈ ਅਤੇ ਕਈ ਲੋਕ ਅੱਜ ਇਸ ਬੀਮਾਰੀ ਤੋਂ ਪੀੜਤ ਹਨ।ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੇ ਮਾਮਲੇ ਕੁਝ ਘਟਣ ਲੱਗੇ ਹਨ।ਇਸ ਲਈ ਕੋਰੋਨਾ ਦੌਰ ‘ਚ ਲੋਕਾਂ ਦੀ ਭਲਾਈ ਲਈ ਟਾਟਾ ਮੋਟਰਸ ਅੱਗੇ ਆਈ ਹੈ।ਜ਼ਿਕਰਯੋਗ ਹੈ ਕਿ ਟਾਟਾ ਮੋਟਰਸ ਨੇ ਗੁਜਰਾਤ ਦੇ ਸਿਹਤ ਵਿਭਾਗ ਨੂੰ 25 ਟਾਟਾ ਵਿੰਗਰ ਐਂਬੂਲੈਂਸ ਦੀ ਸਪਲਾਈ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਸਰਕਾਰ ਵਲੋਂ ਕੰਪਨੀ ਨੂੰ ਦਿੱਤੇ ਗਏ 115 ਐਂਬੂਲੈਂਸ ਦੇ ਆਰਡਰ ਦਾ ਹੀ ਹਿੱਸਾ ਹਨ।ਗੁਜਰਾਤ ਸਰਕਾਰ ਦੀਆਂ ਕਈ ਮੁੱਖ ਸਿਆਸੀ ਹਸਤੀਆਂ ਦੀ ਸ਼ਮੂਲੀਅਤ ‘ਚ ਗਾਂਧੀਨਗਰ ‘ਚ ਸਮਾਰੋਹ ਦਾ ਆਯੋਜਨ ਕਰਕੇ ਇਨਾਂ੍ਹ 25 ਟਾਟਾ ਵਿੰਗਰ ਐਂਬੂਲੈਂਸ ਨੂੰ ਸਰਕਾਰ ਨੂੰ ਸੌਂਪਿਆ ਗਿਆ ਹੈ।ਟਾਟਾ ਮੋਟਰਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਐਂਬੂਲੈਂਸਾਂ ਨੂੰ ਕੋਵਿਡ-19 ਮਰੀਜ਼ਾਂ ਦੇ ਆਉਣ ਜਾਣ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ।
ਇਨਾਂ੍ਹ ਐਂਬੂਲੈਂਸਾਂ ‘ਚ ਡਰਾਈਵਰ ਕੈਬਿਨ ਨੂੰ ਮਰੀਜ਼ ਤੋਂ ਵੱਖ ਰੱਖਣ ਲਈ ਵਿਚਾਲੇ ਇੱਕ ਪਾਰਟੀਸ਼ਨ ਕੀਤਾ ਗਿਆ ਹੈ।ਇਸ ਮੌਕੇ ਟਾਟਾ ਪ੍ਰੋਡਕਟ ਲਾਈਨ ਦੇ ਵੀ.ਪੀ. ਪਠਾਨ ਨੇ ਕਿਹਾ ਹੈ ਕਿ ਟਾਟਾ ਵਿੰਗਰ ਐਂਬੂਲੈਂਸ ਨੇ ਹੁਣ ਤੱਕ ਆਪਣੇ ਐਰਗੋਨੋਮਿਕ, ਕੁਸ਼ਲ ਡਿਜ਼ਾਇਨ ਅਤੇ ਪ੍ਰਦਰਸ਼ਨ ਦੇ ਨਤੀਜੇ ਵਜੋਂ ਅਣਗਿਣਤ ਲੋਕਾਂ ਨੂੰ ਜੀਵਨਦਾਨ ਦਿੱਤਾ ਹੈ।
ਇਹ ਵੀ ਪੜੋ:Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ