ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਹੋਟਲ ਆਈ.ਟੀ.ਸੀ. ਪਹੁੰਚਿਆ। ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਵੇਗੀ।

Team India reached Delhi
ਏਅਰਪੋਰਟ ‘ਤੇ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ। ਉਹ ਟੀਮ ਦਾ ਸਵਾਗਤ ਕਰਨ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕੱਠੇ ਹੋਏ। ਟੀਮ ਦੇ ਦੇਸ਼ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਾਮ 5 ਵਜੇ ਮੁੰਬਈ ਦੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਰੂਫ ਬੱਸ ਤੇ ਟੀਮ ਦੀ ਵਿਕਟਰੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ। 2007 ਵਿੱਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ।

Team India reached Delhi
ਦੱਸ ਦੇਈਏ ਕਿ ਭਾਰਤੀ ਟੀਮ , ਬੀ.ਸੀ.ਸੀ.ਆਈ. ਦੇ ਕੁਝ ਅਧਿਕਾਰੀ ਅਤੇ ਨਾਲ ਗਏ ਮੀਡੀਆ ਕਰਮੀ ਬੇਰਿਲ ਤੂਫ਼ਾਨ ਦੇ ਕਾਰਨ ਬਾਰਬਾਡੋਸ ਵਿਚ ਫ਼ਸ ਗਏ ਸਨ। ਟੀ-20 ਵਿਸ਼ਵ ਕੱਪ ਵਿਜੇਤਾ ਭਾਰਤੀ ਟੀਮ ਨੂੰ ਲਿਆਉਣ ਲਈ ਬੀ.ਸੀ.ਸੀ.ਆਈ. ਵਲੋਂ ਵਿਸ਼ੇਸ਼ ਫ਼ਲਾਈਟ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਜਹਾਜ਼ ਨੂੰ ‘ਚੈਂਪੀਅਨਜ਼ 24 ਵਰਲਡ ਕੱਪ’ ਦਾ ਨਾਂ ਦਿੱਤਾ ਗਿਆ ਸੀ।

Team India reached Delhi
ਇਹ ਵੀ ਪੜ੍ਹੋ : ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ‘Koo’ ਹੋਇਆ ਬੰਦ, ਵਿੱਤੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਸੀ ਕੰਪਨੀ
ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਇਸ ਟੀਮ ਨੇ ਫਾਈਨਲ ਮੈਚ 7 ਦੌੜਾਂ ਨਾਲ ਜਿੱਤਿਆ। ਇਸ ਜਿੱਤ ਨਾਲ ਭਾਰਤ ਦੂਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਨੇ 13 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਟੀਮ 2011 ‘ਚ ਵਨਡੇ ਵਿਸ਼ਵ ਚੈਂਪੀਅਨ ਬਣੀ ਸੀ।
ਵੀਡੀਓ ਲਈ ਕਲਿੱਕ ਕਰੋ -:
























