ਉੱਤਰਾਖੰਡ ਦੇ ਹਲਦਵਾਨੀ ਦੇ ਰਹਿਣ ਵਾਲੇ ਤੇਜਸ ਤਿਵਾੜੀ ਨੇ ਸਾਢੇ ਪੰਜ ਸਾਲ ਦੀ ਉਮਰ ਵਿੱਚ ਇਤਿਹਾਦ ਰਚ ਦਿੱਤਾ ਹੈ। ਦਰਅਸਲ, UKG ਵਿੱਚ ਪੜ੍ਹਨ ਵਾਲਾ ਤੇਜਸ ਤਿਵਾੜੀ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਫਿਡੇ ਰੇਟੇਡ ਖਿਡਾਰੀ ਬਣ ਗਿਆ ਹੈ। ਜੂਨ ਵਿੱਚ ਹਰਿ ਕੀਤੀ ਗਈ ਫਿਡੇ ਰੇਟਿੰਗ ਵਿੱਚ ਉਸਨੂੰ 1149ਵੀਂ ਰੇਟਿੰਗ ਮਿਲੀ ਹੈ। ਫਿਡੇ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਤੇਜਸ ਤਿਵਾੜੀ ਦੀ ਉਪਲਬਧੀ ਬਾਰੇ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਉਹ ਉੱਤਰਾਖੰਡ ਦੇ ‘ਯੰਗੈਸਟ ਚੈੱਸ ਪਲੇਅਰ’ ਦਾ ਖਿਤਾਬ ਹਾਸਿਲ ਕਰ ਚੁੱਕਿਆ ਹੈ।
ਸਾਢੇ ਤਿੰਨ ਸਾਲ ਦੀ ਉਮਰ ਤੋਂ ਸ਼ਤਰੰਜ ਖੇਡ ਰਹੇ ਤੇਜਸ ਨੇ ਹਾਲ ਹੀ ਵਿੱਚ ਰੁਦਰਪੁਰ ਵਿੱਚ ਹੋਈ ਓਪਨ ਫਿਡੇ ਰੇਟੇਡ ਸ਼ਤਰੰਜ ਪ੍ਰਤੀਯੋਗਤਾ ਵਿੱਚ ਚਾਰ ਡਰਾਅ ਤੇ ਦੋ ਜਿੱਤਾਂ ਦੇ ਨਾਲ ਫਿਡੇ ਰੇਟਿੰਗ ਹਾਸਿਲ ਕੀਤੀ ਹੈ। ਮਾਰਚ 2022 ਵਿੱਚ ਉੱਤਰਾਖੰਡ ਸ਼ਤਰੰਜ ਸੰਘ ਵੱਲੋਂ ਆਯੋਜਿਤ 16ਵੀਂ ਉੱਤਰਾਖੰਡ ਸਟੇਟ ਓਪਨ ਸ਼ਤਰੰਜ ਪ੍ਰਤੀਯੋਗਤਾ ਦੇ ਅੰਡਰ-8 ਵਰਗ ਵਿੱਚ ਉਹ ਪਹਿਲਾ ਸਥਾਨ ਹਾਸਿਲ ਕਰ ਉੱਤਰਾਖੰਡ ਸਟੇਟ ਚੈਂਪੀਅਨ ਬਣੇ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ! ਗਾਇਕ ਸੁਰਿੰਦਰ ਛਿੰਦਾ ਦਾ ਹੋਇਆ ਦੇਹਾਂਤ
ਦੱਸ ਦੇਈਏ ਕਿ ਤੇਜਸ ਤਿਵਾੜੀ ਹਲਦਵਾਨੀ ਦੇ ਸੁਭਾਸ਼ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਸ਼ਰਦ ਤਿਵਾੜੀ ਇਕ ਸਮਾਜ ਸੇਵੀ ਹਨ ਅਤੇ ਮਾਂ ਇੰਦੂ ਤਿਵਾੜੀ ਇਕ ਘਰੇਲੂ ਔਰਤ ਹੈ। ਤੇਜਸ ਦੇ ਪਿਤਾ ਸ਼ਰਦ ਤਿਵਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਡੇ ਤੋਂ ਇੱਕ ਈਮੇਲ ਮਿਲੀ ਸੀ। ਤੇਜਸ ਦੇ ਪਿਤਾ ਸ਼ਰਦ ਤਿਵਾੜੀ ਵੀ ਸ਼ਤਰੰਜ ਖਿਡਾਰੀ ਰਹਿ ਚੁੱਕੇ ਹਨ। ਤੇਜਸ ਨੂੰ ਉਸ ਦੇ ਪਿਤਾ ਸ਼ਰਦ ਤਿਵਾਰੀ ਨੇ ਸ਼ਤਰੰਜ ਦੇ ਵਧੀਆ ਨੁਕਤੇ ਸਿਖਾਏ ਸਨ। ਤੇਜਸ ਗੋਲਡਨ ਬੁਆਏ ਦਾ ਖ਼ਿਤਾਬ ਵੀ ਹਾਸਲ ਕਰ ਚੁੱਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: