tejashwi yadav first reaction: ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ 2020 ਵਿੱਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸ਼ਵੀ ਯਾਦਵ ਨੇ ਨਤੀਜਿਆਂ ਨੂੰ ਲੈ ਕੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਵਿੱਚ ਉਹ ਪਾਰਟੀ ਦੀ ਹਾਰ ਤੋਂ ਬਾਅਦ ਵੀ ਬਹੁਤ ਉਤਸ਼ਾਹੀ ਦਿਖਾਈ ਦਿੱਤੇ। ਤੇਜਾਸ਼ਵੀ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕੇ ਪਰ ਉਨ੍ਹਾਂ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਤੇਜਸ਼ਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਵੀ ਫਰਕ ਨਹੀਂ ਪੈਂਦਾ ਕਿ ਮੁੱਖ ਮੰਤਰੀ ਦੀ ਕੁਰਸੀ ‘ਤੇ ਕੌਣ ਬੈਠਦਾ ਹੈ, ਅਸਲ ਜੇਤੂ ਉਹ ਹੀ ਹਨ ਅਤੇ ਫ਼ਤਵਾ ਉਨ੍ਹਾਂ ਦੇ ਹੱਕ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬਿਹਾਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਤੇਜਸ਼ਵੀ ਯਾਦਵ ਨੇ ਕਿਹਾ, “ਫ਼ਤਵਾ ਮਹਾਂਗੱਠਜੋੜ ਦੇ ਹੱਕ ਵਿੱਚ ਸੀ, ਪਰ ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ ਵਿੱਚ ਆਇਆ ਹੈ। ਇਹ ਪਹਿਲੀ ਵਾਰ ਨਹੀਂ ਹੈ। ਜਦੋਂ 2015 ਵਿੱਚ ਮਹਾਂਗਠਜੋੜ ਦਾ ਗਠਨ ਹੋਇਆ ਸੀ, ਤਾਂ ਵੋਟਾਂ ਸਾਡੇ ਹੱਕ ਵਿੱਚ ਸਨ, ਪਰ ਭਾਜਪਾ ਨੇ ਸੱਤਾ ਹਾਸਿਲ ਕਰਨ ਲਈ ਪਿੱਛਲੇ ਦਰਵਾਜ਼ੇ ਰਾਹੀਂ ਐਂਟਰੀ ਕੀਤੀ।”
ਆਰਜੇਡੀ ਨੇਤਾ ਤੇਜਸ਼ਵੀ ਯਾਦਵ ਨੇ ਦੋਸ਼ ਲਾਇਆ ਕਿ ਸਾਨੂੰ ਲੋਕਾਂ ਦਾ ਸਮਰਥਨ ਮਿਲਿਆ, ਪਰ ਐਨਡੀਏ ਨੇ ਪੈਸੇ, ਧੋਖੇ ਅਤੇ ਜ਼ੋਰ ਨਾਲ ਚੋਣ ਜਿੱਤੀ ਹੈ। ਤੇਜਸ਼ਵੀ ਯਾਦਵ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ jdu ਤੀਜੇ ਸਥਾਨ ‘ਤੇ ਰਹੀ ਹੈ। ਜੇ ਉਨ੍ਹਾਂ ‘ਚ (ਨਿਤਿਸ਼ ਕੁਮਾਰ) ਨੈਤਿਕਤਾ ਬਚੀ ਹੈ, ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਆਪਣਾ ਲਾਲਚ ਛੱਡ ਦੇਣਾ ਚਾਹੀਦਾ ਹੈ। ਤੇਜਸ਼ਵੀ ਯਾਦਵ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਉਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੋਸਟਲ ਬੈਲਟਾਂ ਦੀ ਮੁੜ ਗਿਣਤੀ ਕਰਨ ਲਈ ਆਖਦੇ ਹਾਂ ਜਿੱਥੇ ਉਨ੍ਹਾਂ ਦੀ ਗਿਣਤੀ ਸ਼ੁਰੂਆਤ ਵਿੱਚ ਨਹੀਂ ਬਲਕਿ ਅੰਤ ਵਿੱਚ ਕੀਤੀ ਗਈ ਸੀ। ਤੇਜਸ਼ਵੀ ਨੇ ਕਿਹਾ, “ਅਸੀਂ 20 ਸੀਟਾਂ‘ ਤੇ ਥੋੜੇ ਜਿਹੇ ਫਰਕ ਨਾਲ ਹਾਰੇ ਹਾਂ। ਕਈ ਵਿਧਾਨ ਸਭਾ ਹਲਕਿਆਂ ਵਿੱਚ ਘੱਟੋ ਘੱਟ 900 ਡਾਕ ਬੈਲਟ ਰੱਦ ਕਰ ਦਿੱਤੀਆਂ ਗਈਆਂ ਸਨ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਐਨਡੀਏ ਨੂੰ ਮਹਾਂ ਗੱਠਜੋੜ ਨਾਲੋਂ ਸਿਰਫ 12,270 ਵੋਟਾਂ ਹੀ ਮਿਲੀਆਂ ਅਤੇ ਫਿਰ ਵੀ ਉਹ 15 ਹੋਰ ਸੀਟਾਂ ਵੱਧ ਜਿੱਤਣ ਵਿੱਚ ਕਾਮਯਾਬ ਰਹੀ।” ਵਿਧਾਨ ਸਭਾ ਚੋਣਾਂ ਵਿੱਚ ਇੱਕ ਬਹੁਤ ਹੀ ਰੋਮਾਂਚਕ ਮੁਕਾਬਲੇ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨਡੀਏ ਨੇ 243 ਸੀਟਾਂ ਵਿੱਚੋਂ 125 ਸੀਟਾਂ ਜਿੱਤ ਕੇ ਬਹੁਮਤ ਦਾ ਜਾਦੂਈ ਅੰਕੜਾ ਹਾਸਿਲ ਕੀਤਾ ਹੈ। ਮਹਾਗਠਬੰਧਨ ਨੂੰ ਇਸ ਦੇ ਖਾਤੇ ਵਿੱਚ 110 ਸੀਟਾਂ ਮਿਲੀਆਂ ਹਨ।
ਇਹ ਵੀ ਦੇਖੋ : Hassan Manak ਨੇ ਖੋਲ ਦਿੱਤੇ ਅੰਦਰਲੇ ਰਾਜ਼, ‘ਦੋਹਤਾ ਮਾਣਕ ਦਾ’ ਕਹਿਣ ਤੇ ਕਿਉਂ ਹੋ ਰਿਹੈ ਵਿਰੋਧ ?