Tejashwi yadav meets cm mamata banerjee : ਰਾਜਦ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸ਼ਵੀ ਯਾਦਵ ਇਨ੍ਹੀਂ ਦਿਨੀਂ ਚੋਣ ਰਾਜਾਂ ਦੇ ਦੌਰੇ ‘ਤੇ ਹਨ। ਅਸਾਮ ਤੋਂ ਬਾਅਦ ਤੇਜਸ਼ਵੀ ਅੱਜ ਪੱਛਮੀ ਬੰਗਾਲ ਪਹੁੰਚੇ। ਇੱਥੇ ਉਨ੍ਹਾਂ ਨੇ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਅਨੁਸਾਰ ਵਿਧਾਨ ਸਭਾ ਹਲਕੇ ਵਿੱਚ ਜਿੱਥੇ ਬਿਹਾਰ ਦੇ ਲੋਕ ਵਧੇਰੇ ਹਨ, ਉਥੇ ਤ੍ਰਿਣਮੂਲ ਕਾਂਗਰਸ ਆਰਜੇਡੀ ਨੂੰ ਆਪਣੇ ਨਾਲ 4 ਤੋਂ 7 ਸੀਟਾਂ ‘ਤੇ ਲੈ ਸਕਦੀ ਹੈ। ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਤੇਜਸ਼ਵੀ ਯਾਦਵ ਨੇ ਕਿਹਾ ਕਿ ਲਾਲੂ ਯਾਦਵ ਨੇ ਮਮਤਾ ਬੈਨਰਜੀ ਦਾ ਪੂਰਾ ਸਮਰਥਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਜ਼ਰੂਰੀ ਹੋਵੇਗਾ ਅਸੀਂ ਮਮਤਾ ਬੈਨਰਜੀ ਦੇ ਨਾਲ ਖੜੇ ਹੋਵਾਂਗੇ। ਸਾਡੀ ਪਹਿਲੀ ਤਰਜੀਹ ਭਾਜਪਾ ਨੂੰ ਬੰਗਾਲ ਵਿੱਚ ਸੱਤਾ ‘ਚ ਆਉਣ ਤੋਂ ਰੋਕਣਾ ਹੈ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਅਤੇ ਅਸਾਮ ਵਿੱਚ ਤਿੰਨ ਪੜਾਵਾਂ ਵਿੱਚ ਵੋਟਾਂ ਪਾਈਆਂ ਜਾਣਗੀਆਂ। ਪੱਛਮੀ ਬੰਗਾਲ ਦੀਆਂ 294 ਸੀਟਾਂ ‘ਤੇ 27 ਮਾਰਚ, 1, 6, 10, 17, 22, 26 ਅਤੇ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਦੇ ਨਾਲ ਹੀ ਅਸਾਮ ਦੀਆਂ 126 ਸੀਟਾਂ ‘ਤੇ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਐਲਾਨ 2 ਮਈ ਨੂੰ ਜਾਵੇਗਾ।
ਇਹ ਵੀ ਦੇਖੋ : ਉਮਰ 20 ਸਾਲ, ਤਜ਼ਰਬਾ 85 ਸਾਲ, ਮੁੰਡੇ ਨੇ Kheti Kanoon ਤੇ ਤਕਰੀਰਾਂ ਕਰ BJP ਦੀ ਬੋਲਤੀ ਕੀਤੀ ਬੰਦ