ਮਹਾਰਾਸ਼ਟਰ ਦੇ ਮੰਤਰੀ ਅਤੇ ਕਾਂਗਰਸ ਨੇਤਾ ਵਿਜੇ ਵਡੇਟੀਵਾਰ ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ‘ਨੱਚਣਵਾਲੀ’ ਕਿਹਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਦੇ ਬਿਆਨਾਂ ‘ਤੇ ਧਿਆਨ ਨਹੀਂ ਦੇਣਾ ਚਾਹੀਦਾ। ਕੰਗਨਾ ਨੇ ਮੰਗਲਵਾਰ ਨੂੰ ਮਹਾਤਮਾ ਗਾਂਧੀ ਬਾਰੇ ਟਿੱਪਣੀਆਂ ਕਰ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਸੀ।
ਕਾਂਗਰਸ ਨੇਤਾ ਨੇ ਪੱਤਰਕਾਰਾਂ ਨੂੰ ਕਿਹਾ, “ਜੇਕਰ ਕੋਈ ਡਾਂਸਰ ਕੁੜੀ (‘ਨੱਚਣਵਾਲੀ’) ਮਹਾਤਮਾ ਗਾਂਧੀ ‘ਤੇ ਦੋਸ਼ ਲਗਾਉਂਦੀ ਹੈ, ਤਾਂ ਮੈਂ ਇਸ ਨੂੰ ਪ੍ਰਤੀਕਿਰਿਆ ਦੇ ਲਾਇਕ ਨਹੀਂ ਸਮਝਦਾ। ਵਡੇਟੀਵਾਰ ਨੇ ਅੱਗੇ ਕਿਹਾ, “ਦਸ ਵਿੱਚੋਂ ਨੌਂ ਲੋਕ ਉਸ ਬਾਰੇ ਬੁਰਾ ਹੋ ਬੋਲਦੇ ਨੇ। ਉਸ ਬਾਰੇ ਹੋਰ ਗੱਲ ਕਰਨ ਦੀ ਲੋੜ ਨਹੀਂ ਹੈ।” ਉਨ੍ਹਾਂ ਕਿਹਾ ਕਿ ਜੇਕਰ ਕੋਈ ਸੂਰਜ ‘ਤੇ ਥੁੱਕਦਾ ਹੈ ਤਾਂ ਇਹ ਉਸ ਦੇ ਮੂੰਹ ‘ਤੇ ਹੀ ਡਿੱਗਦਾ ਹੈ।
ਇਹ ਵੀ ਪੜ੍ਹੋ : ਸ਼ੁੱਕਰਵਰ ਨੂੰ ਲੱਗੇਗਾ 580 ਸਾਲਾਂ ਦਾ ਸਭ ਤੋਂ ਲੰਮਾ ਚੰਦਰ ਗ੍ਰਹਿਣ, ਭਾਰਤ ‘ਚ ਵੀ ਆਵੇਗਾ ਨਜ਼ਰ
ਕੰਗਨਾ ਰਣੌਤ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਸੀ ਕਿ 1947 ਵਿੱਚ ਮਿਲੀ ਆਜ਼ਾਦੀ ‘ਭੀਖ’ ਸੀ। ਇਸ ਤੋਂ ਬਾਅਦ ਰਣੌਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਨੂੰ ਮਹਾਤਮਾ ਗਾਂਧੀ ਤੋਂ ਕੋਈ ਸਮਰਥਨ ਨਹੀਂ ਮਿਲਿਆ ਸੀ। ਉਨ੍ਹਾਂ ਨੇ ਗਾਂਧੀ ਦੇ ਅਹਿੰਸਾ ਦੇ ਮੰਤਰ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਗੱਲ੍ਹ ਅੱਗੇ ਕਰਨ ਨਾਲ ਤੁਹਾਨੂੰ ‘ਭੀਖ’ ਮਿਲਦੀ ਹੈ, ਆਜ਼ਾਦੀ ਨਹੀਂ।
ਵੀਡੀਓ ਲਈ ਕਲਿੱਕ ਕਰੋ -: