thanking PM for free vaccination: ਕੋਰੋਨਾ ਨਾਲ ਚੱਲ ਰਹੀ ਜੰਗ ਦੌਰਾਨ ਯੂਨੀਵਰਸਿਟੀਜ਼ ਗ੍ਰਾਂਟ ਕਮਿਸ਼ਨ ਵਲੋਂ ਦੇਸ਼ਭਰ ਦੀਆਂ ਯੂਨੀਵਰਸਿਟੀਜ਼ ਨੂੰ ਇੱਕ ਸੰਦੇਸ਼ ਭੇਜਿਆ ਗਿਆ ਹੈ।ਇਸ ‘ਚ ਕਿਹਾ ਗਿਆ ਹੈ ਕਿ ਦੇਸ਼ ‘ਚ ਕੇਂਦਰ ਸਰਕਾਰ ਵਲੋਂ ਜੋ ਮੁਫਤ ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨਾਲ ਸੰਬੰਧਿਤ ਬੈਨਰਸ ਲਗਾਏ ਜਾਣ।ਇਸ ‘ਚ ਮੁਫਤ ਵੈਕਸੀਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਸ਼ੁਕਰੀਆ’ ਕਰਦੇ ਹੋਏ ਬੈਨਰ ਵੀ ਸ਼ਾਮਲ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਕ, ਯੂਜੀਸੀ ਵਲੋਂ ਇਹ ਮੈਸੇਜ ਐਤਵਾਰ ਨੂੰ ਭੇਜਿਆ ਗਿਆ ਸੀ।ਯੂਜੀਸੀ ਸਕੱਤਰ ਰਜਨੀਸ਼ ਜੈਨ ਵਲੋਂ ਵੱਖ ਵੱਖ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਦੇ ਨਾਮ ਇਹ ਸੰਦੇਸ਼ ਦਿੱਤਾ ਗਿਆ ਸੀ।ਇਸ ‘ਚ ਲਿਖਿਆ ਸੀ, ‘ਭਾਰਤ ਸਰਕਾਰ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਮੁਫਤ ਟੀਕਾ ਲਗਾਉਣ ਦੀ 21 ਜੂਨ ਤੋਂ ਸ਼ੁਰੂਆਤ ਕਰ ਰਹੀ ਹੈ।ਇਸ ਲਈ ਯੂਨੀਵਰਸਿਟੀਜ਼ ਅਤੇ ਕਾਲਜਾਂ ਤੋਂ ਇਹ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੰਸਥਾਨਾਂ ‘ਚ ਇਸ ਨਾਲ ਸੰਬੰਧਿਤ ਬੈਨਰ ਲਗਾਉਣ।
ਭੇਜੇ ਗਏ ਡਿਜ਼ਾਇਨਸ ‘ਚ ਕਈ ਪੋਸਟਰਸ ਹਨ।ਇਨਾਂ ‘ਚ ਇੱਕ ‘ਤੇ ਮੁਫਤ ਵੈਕਸੀਨ ਅਭਿਆਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਵੀ ਕੀਤਾ ਗਿਆ ਹੈ।ਅਜਿਹਾ ਹੀ ਇੱਕ ਬੈਨਰ ਯੂਜੀਸੀ ਦੀ ਵੈੱਬਸਾਈਟ ‘ਤੇ ਵੀ ਲੱਗਾ ਦਿਖਾਈ ਦਿੰਦਾ ਹੈ।ਇਸ ‘ਤੇ ਪੀਐੱਮ ਮੋਦੀ ਦੀ ਤਸਵੀਰ ਹੈ ਅਤੇ ਵੈਕਸੀਨ ਫਾਰ ਆਲ, ਫ੍ਰੀ ਆਫ ਆਲ ਲਿਖਿਆ ਹੈ।