ਕਰਵਾ ਚੌਥ ਨੂੰ ਲੈ ਕੇ ਵਿਆਹੇ ਜੋੜਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਇਸ ਤਿਓਹਾਰ ਦੌਰਾਨ ਬਾਜ਼ਾਰਾਂ ਵਿੱਚ ਬਹੁਤ ਰੌਣਕ ਵੀ ਦੇਖਣ ਨੂੰ ਮਿਲੀ। ਅਕਸਰ ਹੀ ਇਨ੍ਹਾਂ ਤਿਉਹਾਰਾਂ ਦੌਰਾਨ ਚੋਰੀ ਦੀਆਂ ਵਾਰਦਾਤਾਂ ਵੀ ਵੱਧ ਜਾਂਦੀਆਂ ਹਨ। ਇਸ ਦੌਰਾਨ ਉੱਤਰੀ ਦਿੱਲੀ ਪੁਲਿਸ ਵੱਲੋਂ ਇੱਕ ਅਜੀਬ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦਰਅਸਲ, ਇਸ ਚੋਰ ਨੇ ਸਦਰ ਬਾਜ਼ਾਰ ਇਲਾਕੇ ਵਿੱਚੋਂ ਕਰਵਾ ਚੌਥ ਮੌਕੇ ਵਰਤੀਆਂ ਜਾਣ ਵਾਲੀਆਂ 20 ਥਾਲੀਆਂ ਚੋਰੀ ਕੀਤੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੰਡਾਵਲੀ ਦਾ ਰਹਿਣ ਵਾਲਾ ਨਰੇਸ਼ ਨਾਂ ਦਾ ਵਿਅਕਤੀ ਸਦਰ ਬਾਜ਼ਾਰ ਆਇਆ ਸੀ। ਜਿੱਥੋਂ ਉਸ ਨੇ ਕਰਵਾ ਚੌਥ ਦੀਆਂ 20 ਸਜਾਵਟ ਵਾਲੀਆਂ ਥਾਲੀਆਂ ਖਰੀਦੀਆਂ ਅਤੇ ਉਨ੍ਹਾਂ ਪਲੇਟਾਂ ਨੂੰ ਪਾਰਕਿੰਗ ਵਿੱਚ ਰੱਖ ਦਿੱਤਾ । ਉਥੋਂ ਕਿਸੇ ਨੇ ਉਹ ਪਲੇਟਾਂ ਚੋਰੀ ਕਰ ਲਈਆਂ । ਜਿਸ ਤੋਂ ਬਾਅਦ ਨਰੇਸ਼ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਂਚ ਦੌਰਾਨ ਜਦੋਂ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਇੱਕ ਵਿਅਕਤੀ ਇਨ੍ਹਾਂ ਪਲੇਟਾਂ ਨੂੰ ਚੋਰੀ ਕਰਦਾ ਨਜ਼ਰ ਆਇਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ । ਪੁਲਿਸ 3 ਘੰਟਿਆਂ ਵਿੱਚ ਨਵਨੀਤ ਨਾਮ ਦੇ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 20 ਚੋਰੀ ਹੋਈਆਂ ਥਾਲੀਆਂ ਵੀ ਬਰਾਮਦ ਕੀਤੀਆਂ।
ਇਹ ਵੀ ਪੜ੍ਹੋ: ਵੱਡੀ ਖਬਰ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ
ਦੱਸ ਦੇਈਏ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਨੋਇਡਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਹੈ। ਉਹ ਆਪਣੀ ਦੁਕਾਨ ਲਈ ਕੁਝ ਸਾਮਾਨ ਲੈਣ ਲਈ ਸਦਰ ਬਾਜ਼ਾਰ ਗਿਆ ਹੋਇਆ ਸੀ । ਪਰ ਜਦੋਂ ਉਸ ਦੀ ਨਜ਼ਰ ਕਰਵਾ ਚੌਥ ਦੀਆਂ ਪਲੇਟਾਂ ਦੇ ਅਜਿਹੇ ਸੁੰਦਰ ਬੰਡਲ ‘ਤੇ ਪਈ ਤਾਂ ਉਸ ਨੂੰ ਲਾਲਚ ਆ ਗਿਆ ਤੇ ਉਸਨੇ ਇਹ ਥਾਲੀਆਂ ਚੋਰੀ ਕਰ ਲਈਆਂ। ਪਲੇਟਾਂ ਚੋਰੀ ਕਰਨ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: