ਉਂਝ ਤਾਂ ਕਿਹਾ ਜਾਂਦਾ ਹੈ ਕਿ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ। ਇਨਸਾਨ ਜਦੋਂ ਚਾਹੇ ਉਦੋਂ ਉਹ ਪੜ੍ਹਾਈ ਕਰ ਸਕਦਾ ਹੈ। ਇਨ੍ਹਾਂ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ ਹੈ ਜੋ ਮੰਨਦੇ ਹਨ ਕਿ ਕਾਲਜ ਦੇ ਬਾਅਦ ਪੜ੍ਹਾਈ ਦੀ ਉਮਰ ਨਿਕਲ ਜਾਂਦੀ ਹੈ। ਹੁਣੇ ਜਿਹੇ ਇਕ ਅਜਿਹੀ ਹੀ ਮਹਿਲਾ ਦੀ ਕਹਾਣੀ ਇੰਟਰਨੈੱਟ ‘ਤੇ ਚਰਚਾ ਵਿਚ ਹੈ ਜਿਥੇ ਮਹਿਲਾ ਨੇ 105 ਸਾਲ ਦੀ ਉਮਰ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੈ।
ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਵਰਜੀਨੀਆ ਗਿਨੀ ਹਿਸਲੋਪ ਬਾਰੇ ਜਿਨ੍ਹਾਂ ਨੇ ਸੈਟਨਫੋਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਤੋਂ 80 ਸਾਲ ਬਾਅਦ ਵਾਪਸ ਆ ਕੇ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ। ਰਿਪੋਰਟ ਮੁਤਾਬਕ 1940 ਵਿਚ ਇਹ ਮਹਿਲਾ ਆਪਣੇ ਕੋਰਸ ਦੇ ਆਖਰੀ ਸਮੈਸਟਰ ਵਿਚ ਸੀ ਪਰ ਆਖਿਰ ਦੇ ਮਹੀਨੇ ਵਿਚ ਮਾਸਟਰ ਥੀਸਸ ਜਮ੍ਹਾ ਕਰਨ ਤੋਂ ਠੀਕ ਪਹਿਲਾਂ ਦੂਜਾ ਵਿਸ਼ਵ ਯੁੱਧ ਛਿੜ ਗਿਆ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਨੇ ਯੁੱਧ ਲਈ ਬੁਲਾ ਲਿਆ ਜਿਸ ਕਾਰਨ ਉਨ੍ਹਾਂ ਦਾ ਡਿਗਰੀ ਕੋਰਸ ਅਟਕ ਗਿਆ।
ਹੁਣ ਯੁੱਧ ਤਾਂ ਕੁਝ ਸਮੇਂ ਬਾਅਦ ਟਲ ਗਿਆ ਤੇ ਇਸ ਦੇ ਬਾਅਦ ਮਿਸ ਸਟੈਨਫੋਰਡ ਆਪਣੇ ਘਰ-ਪਰਿਵਾਰ ਵਿਚ ਉਲਝ ਗਈ ਤੇ ਹੁਣ ਉਨ੍ਹਾਂ ਦੇ 9 ਪੜਪੌਤੇ ਹਨ। ਹੁਣ ਉਨ੍ਹਾਂ ਨੂੰ ਮਾਸਟਰ ਡਿਗਰੀ ਹਾਸਲ ਕਰਨ ਦੀ ਚਾਹਤ ਉਠੀ ਤੇ ਇਸ ਦੌਰਾਨ ਸਟੈਨਫੋਰਡ ਨੇ ਆਪਣੀ ਥੀਸਸ ਦੀ ਲੋੜ ਨੂੰ ਖਤਮ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਕੰਮ ਹੋਰ ਜ਼ਿਆਦਾ ਆਸਾਨ ਹੋ ਗਿਆ ਤੇ ਗਿੰਨੀ ਹਿਸਲੋਪ ਆਪਣੀ ਮਾਸਟਰ ਡਿਗਰੀ ਨੂੰ ਪੂਰਾ ਕਰਨ ਲਈ ਵਾਪਸ ਕਾਲਜ ਪਰਤ ਆਈ ਤੇ ਉਨ੍ਹਾਂ ਨੇ 16 ਜੂਨ ਨੂੰ ਮਾਸਟਰ ਡਿਗਰੀ ਹਾਸਲ ਕੀਤੀ।
ਇਹ ਡਿਗਰੀ ਉਨ੍ਹਾਂ ਨੂੰ ਡੀਨ ਡੈਨੀਅਲ ਸ਼ਵਾਰਟਜ਼ ਦੁਆਰਾ ਸੌਂਪਿਆ ਗਿਆ ਸੀ। ਜਿਸ ਤੋਂ ਬਾਅਦ ਗਿੰਨੀ ਹਿਸਲੋਪ ਨੇ ਕਿਹਾ ਕਿ ਹੇ ਭਗਵਾਨ, ਮੈਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੀ ਹਾਂ। ਉਨ੍ਹਾਂ ਨੇ ਇਕ ਇੰਟਰਵਿਊ ਰਾਹੀਂ ਆਪਣੀ ਕਹਾਣੀ ਦੁਨੀਆ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਉਹ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਉਸਦਾ ਸੁਪਨਾ ਪੂਰਾ ਹੋ ਗਿਆ ਹੈ। ਹਿਸਲੋਪ ਦੀ ਕਹਾਣੀ ਹੁਣ ਦੁਨੀਆ ਦੇ ਸਾਹਮਣੇ ਆਈ ਹੈ ਤਾਂ ਹਰ ਕੋਈ ਹੈਰਾਨ ਹਾ ਤੇ ਮਹਿਲਾ ਦੀ ਸਾਰੇ ਤਾਰੀਫ ਕਰ ਰਹੇ ਹਨ।