Thousands of Haryana Farmers: 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਦੇ ਤਿੰਨ ਦਿਨਾਂ ਬਾਅਦ ਸ਼ੁੱਕਰਵਾਰ ਸਵੇਰ ਤੱਕ ਦਿੱਲੀ ਅਤੇ ਯੂਪੀ ਪੁਲਿਸ ਸਿੰਘੂ ਅਤੇ ਗਾਜੀਪੁਰ ਬਾਰਡਰ ‘ਤੇ ਸਰਗਰਮ ਰਹੀ । ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ । ਵੀਰਵਾਰ ਨੂੰ ਗਾਜੀਪੁਰ ਬਾਰਡਰ ਬੰਦ ਕਰ ਦਿੱਤਾ ਗਿਆ ਸੀ। ਉਥੇ ਬਿਜਲੀ-ਪਾਣੀ ਸਪਲਾਈ ਕੱਟ ਦਿੱਤੀ ਗਈ। ਉੱਤਰ ਪ੍ਰਦੇਸ਼ ਸਰਕਾਰ ਦੇ ਹਰ ਪਾਸੇ ਅੰਦੋਲਨ ਨੂੰ ਖਤਮ ਕਰਨ ਦੇ ਆਦੇਸ਼ ਦੇ ਬਾਅਦ ਗਾਜ਼ੀਆਬਾਦ ਪ੍ਰਸ਼ਾਸਨ ਨੇ ਅੰਦੋਲਨਕਾਰੀਆਂ ਨੂੰ ਗਾਜੀਪੁਰ ਬਾਰਡਰ ਖਾਲੀ ਕਰਨ ਲਈ ਕਿਹਾ । ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਉੱਥੇ ਤਾਇਨਾਤ ਕਰ ਦਿੱਤੀ ਗਈ ।
ਸਖਤ ਕਾਰਵਾਈ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕਟ ਨੇ ਕਿਹਾ ਕਿ ਅੰਦੋਲਨ ਜਾਰੀ ਰੱਖਣ ਦੀ ਗੱਲ ਕਹੀ ਹੈ । ਉਨ੍ਹਾਂ ਨੇ ਗਾਜੀਪੁਰ ਬਾਰਡਰ ‘ਤੇ ਕਿਹਾ ਕਿ ਖੇਤੀਬਾੜੀ ਕਾਨੂੰਨ ਵਾਪਸ ਲੈ ਲਓ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ । ਟਿਕੈਤ ਦੇ ਸਮਰਥਨ ਵਿੱਚ ਹਰਿਆਣਾ ਤੋਂ ਹਜ਼ਾਰਾਂ ਟਰੈਕਟਰ ਅਤੇ ਗੱਡੀਆਂ ‘ਤੇ ਕਿਸਾਨ ਦਿੱਲੀ ਬਾਰਡਰ ਲਈ ਰਵਾਨਾ ਹੋ ਗਏ ਸਨ ਅਤੇ ਜੀਂਦ ਵਿੱਚ ਹਾਈਵੇ ਜਾਮ ਕਰ ਦਿੱਤਾ ਗਿਆ ਹੈ । ਅੱਜ ਟਿਕੈਤ ਦੇ ਮੁਜ਼ੱਫਰਨਗਰ ਸਥਿਤ ਪਿੰਡ ਸਿਸੌਲੀ ਵਿੱਚ ਅੰਦੋਲਨ ਨੂੰ ਲੈ ਕੇ ਮਹਾਂਪੰਚਾਇਤ ਬੁਲਾਈ ਗਈ ਹੈ।
ਜਿੱਥੇ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਨੇ ਹਾਈਵੇ ਨੂੰ ਜਾਮ ਕੀਤਾ ਤਾਂ ਮੁਜ਼ੱਫਰਨਗਰ ਵਿੱਚ ਇੱਕ ਮਹਾਂਪੰਚਾਇਤ ਬੁਲਾਈ ਗਈ ਹੈ। ਹਰਿਆਣਾ ਵਿੱਚ ਕੁਝ ਥਾਵਾਂ ਤੋਂ ਸਖ਼ਤ ਪ੍ਰਤੀਕ੍ਰਿਆ ਵੀ ਦੇਖਣ ਨੂੰ ਮਿਲੀ । ਕਈ ਥਾਵਾਂ ‘ਤੇ ਕਿਸਾਨਾਂ ਦਾ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਕੰਡੇਲਾ ਵਿੱਚ ਹਰਿਆਣਾ ਦੀ ਜੀਂਦ-ਚੰਡੀਗੜ੍ਹ ਸੜਕ ਜਾਮ ਕਰ ਦਿੱਤੀ । ਹਜ਼ਾਰਾਂ ਕਿਸਾਨ ਸੜਕਾਂ ‘ਤੇ ਆ ਗਏ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਰਾਕੇਸ਼ ਟਿਕੈਤ ਤੋਂ ਪਹਿਲਾਂ ਪੁਲਿਸ ਸਾਨੂੰ ਗ੍ਰਿਫਤਾਰ ਕਰੇ।