ਇੰਡੀਗੋ ਵਿਚ ਚੱਲ ਰਹੇ ਸੰਕਟ ਵਿਚਾਲੇ 2000 ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ, ਜਿਸ ਨਾਲ 3 ਲੱਖ ਯਾਤਰੀ ਪ੍ਰਭਾਵਿਤ ਹੋਏ ਹਨ। DGCA ਨੇ ਹੈਰਾਨੀਜਨਕ ਯੂ-ਟਰਨ ਲੈਂਦੇ ਹੋਏ ਕਰੂ ਦੇ ਵੀਕਲੀ ਰੈਸਟ ਨਾਲ ਜੁੜੇ ਸਖਤ ਪ੍ਰਭਾਵ ਨਾਲ ਵਾਪਸ ਲਿਆ ਹੈ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਦੇਸ਼ ਭਰ ਵਿਚ ਫਲਾਈਟਾਂ ਦਾ ਸੰਕਟ ਆਪਣੇ ਸਿਖਰ ‘ਤੇ ਹੈ ਅਤੇ ਅੱਜ ਹੀ ਲਗਭਗ 600 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਯਾਤਰੀਆਂ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਦੇਸ਼ ਭਰ ਦੇ ਕਈ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਦਾ ਮਾਹੌਲ ਹੈ। ਕੁਝ ਥਾਵਾਂ ‘ਤੇ ਲੋਕ ਜ਼ਮੀਨ ‘ਤੇ ਰਾਤਾਂ ਬਿਤਾ ਰਹੇ ਹਨ, ਜਦੋਂ ਕਿ ਕੁਝ ਥਾਵਾਂ ‘ਤੇ, ਬੱਚੇ ਅਤੇ ਬਜ਼ੁਰਗ ਬਿਨਾਂ ਕਿਸੇ ਜਾਣਕਾਰੀ ਦੇ ਘੰਟਿਆਂ ਤੱਕ ਉਡੀਕ ਕਰਨ ਲਈ ਮਜਬੂਰ ਹਨ।
ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਗਾਹਕਾਂ ਨੂੰ ਦੱਸਿਆ ਕਿ ਇੰਡੀਗੋ ਨੇ ਅੱਜ 1,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜੋ ਕਿ ਉਸਦੀਆਂ ਰੋਜ਼ਾਨਾ ਉਡਾਣਾਂ ਦੇ ਅੱਧੇ ਤੋਂ ਵੱਧ ਹਨ, ਅਤੇ ਉਹ ਇਸ ਵਿਘਨ ਲਈ ਦਿਲੋਂ ਮੁਆਫੀ ਮੰਗਦੇ ਹਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਨਵੇਂ ਉਡਾਣ ਡਿਊਟੀ ਨਿਯਮਾਂ ਨੂੰ ਰੋਕ ਦਿੱਤਾ ਗਿਆ ਹੈ, ਅਤੇ ਸੰਚਾਲਨ ਨੂੰ ਆਮ ਬਣਾਉਣ ਵਿੱਚ ਮਦਦ ਕਰਨ ਲਈ ਹੋਰ ਸੰਚਾਲਨ ਉਪਾਅ ਕੀਤੇ ਜਾ ਰਹੇ ਹਨ। ਸਰਕਾਰ ਨੇ ਸੰਕਟ ਦੇ ਕਾਰਨਾਂ ਅਤੇ ਜਵਾਬਦੇਹੀ ਦਾ ਪਤਾ ਲਗਾਉਣ ਲਈ ਇੱਕ ਉੱਚ-ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਵੱਖ-ਵੱਖ ਸੰਚਾਲਨ ਉਪਾਵਾਂ ਦੇ ਨਾਲ, ਉਡਾਣ ਦੇ ਸਮਾਂ-ਸਾਰਣੀ ਕੱਲ੍ਹ ਤੱਕ ਆਮ ਵਾਂਗ ਹੋਣ ਦੀ ਉਮੀਦ ਹੈ। ਉਮੀਦ ਹੈ ਕਿ ਅਗਲੇ ਤਿੰਨ ਦਿਨਾਂ ਦੇ ਅੰਦਰ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਜਾਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਇੰਡੀਗੋ ਸੇਵਾਵਾਂ ਵਿੱਚ ਵਿਘਨ ਦੀ ਉੱਚ-ਪੱਧਰੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਮੰਤਰਾਲੇ ਨੇ ਕਿਹਾ ਕਿ ਜਾਂਚ ਵਿਚ ਇਹ ਵੇਖਿਆ ਜਾਵੇਗਾ ਕਿ ਇੰਡੀਗੋ ਵਿਚ ਕੀ ਗਲਤ ਹੋਇਆ, ਜਿਥੇ ਵੀ ਜਰੂਰੀ ਹੋਵੇਗਾ, ਸਹੀ ਕਾਰਵਾਈ ਲਈ ਜਵਾਬਦੇਹੀ ਤੈਅ ਕੀਤੀ ਜਾਵਗੀ ਤੇ ਭਵਿੱਖ ਵਿਚ ਅਜਿਹੀਆਂ ਰੁਕਾਵਟਾਂ ਨੂੰ ਰੋਕਣ ਲਈ ਉਪਾਅ ਸੁਝਾਏ ਜਾਣਗੇ, ਤਾਂਕਿ ਯਾਤਰੀਆਂ ਨੂੰ ਮੁੜ ਤੋਂ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਏ।
ਇੰਡੀਗੋ ਉਡਾਣ ਸੇਵਾਵਾਂ ਵਿੱਚ ਸੰਕਟ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ 24×7 ਕੰਟਰੋਲ ਰੂਮ (011-24610843, 011-24693963, 096503-91859) ਸਥਾਪਤ ਕੀਤਾ ਹੈ ਜੋ ਤੁਰੰਤ ਸੁਧਾਰਾਤਮਕ ਕਾਰਵਾਈ, ਪ੍ਰਭਾਵਸ਼ਾਲੀ ਤਾਲਮੇਲ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਲਈ ਅਸਲ ਸਮੇਂ ਦੇ ਅਧਾਰ ‘ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।
ਯਾਤਰੀਆਂ ਦੀ ਅਸੁਵਿਧਾ ਨੂੰ ਦੂਰ ਕਰਨ ਲਈ, ਭਾਰਤੀ ਰੇਲਵੇ ਨੇ 37 ਰੇਲਗੱਡੀਆਂ ਵਿੱਚ ਵਾਧੂ ਕੋਚ ਜੋੜੇ ਹਨ। ਯਾਤਰੀ ਹੁਣ ਇਨ੍ਹਾਂ ਰੇਲਗੱਡੀਆਂ ਰਾਹੀਂ ਯਾਤਰਾ ਕਰ ਸਕਦੇ ਹਨ। ਰੇਲਵੇ ਮੰਤਰਾਲੇ ਨੇ ਕਿਹਾ ਕਿ ਵਿਆਪਕ ਉਡਾਣਾਂ ਰੱਦ ਹੋਣ ਤੋਂ ਬਾਅਦ ਵਧੀ ਹੋਈ ਯਾਤਰੀ ਮੰਗ ਦੇ ਜਵਾਬ ਵਿੱਚ, ਭਾਰਤੀ ਰੇਲਵੇ ਨੇ ਨੈੱਟਵਰਕ ਵਿੱਚ ਸੁਚਾਰੂ ਯਾਤਰਾ ਅਤੇ ਢੁਕਵੀਂ ਰਿਹਾਇਸ਼ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। 37 ਰੇਲਗੱਡੀਆਂ ਵਿੱਚ ਕੁੱਲ 116 ਵਾਧੂ ਕੋਚ ਜੋੜੇ ਗਏ ਹਨ, ਜੋ ਦੇਸ਼ ਭਰ ਵਿੱਚ 114 ਤੋਂ ਵੱਧ ਵਾਧੂ ਯਾਤਰਾਵਾਂ ਕਰਦੇ ਹਨ।























