threatened to kill cm yogi again: ਸੀਐੱਮ ਯੋਗੀ ਆਦਿੱਤਿਆ ਨਾਥ ਨੂੰ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ।ਇਸ ਵਾਰ ਇੱਕ ਨਾਬਾਲਿਗ ਨੇ ਡਾਇਲ 112 ‘ਤੇ ਮੈਸੇਜ ਕੀਤਾ, ਜਿਸ ‘ਚ ਯੋਗੀ ਨੂੰ ਧਮਕੀ ਦਿੰਦਿਆਂ ਹੋਏ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ।ਸੂਚਨਾ ਤੋਂ ਬਾਅਦ ਪੁਲਸ ਹਰਕਤ ‘ਚ ਆਈ।ਪੁਲਸ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ‘ਚ ਜੁੱਟ ਗਈ।ਕੁਝ ਦੇਰ ‘ਚ ਸੁਸ਼ਾਂਤ ਗੋਲਫ ਸਿਟੀ ਥਾਣੇ ਦੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।ਉਸਦੇ ਕੋਲੋਂ ਮੋਬਾਇਲ ਅਤੇ ਸਿਮ ਕਾਰਡ ਬਰਾਮਦ ਕਰ ਲਿਆ।ਪੁੱਛਗਿੱਛ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਬਾਲ-ਸੁਧਾਰ ਗ੍ਰਹਿ ਭੇਜ ਦਿੱਤਾ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 21 ਮਈ ਨੂੰ ਮੁੱਖ ਮੰਤਰੀ
ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਇਹ ਧਮਕੀ ਵੀ ਯੂ.ਪੀ ਪੁਲਸ ਦੇ 112 ਹੈੱਡਕੁਆਰਟਰ ‘ਚ ਇੱਕ ਵਟ੍ਹਸਅਪ ਮੈਸੇਜ ਜਰੀਏ ਮਿਲੀ ਸੀ।ਮੈਸੇਜ ‘ਚ ਲਿਖਿਆ ਹੈ ਕਿ ‘ਸੀਐਮ ਯੋਗੀ’ ਨੂੰ ਮੈਂ ਬੰਬ ਨਾਲ ਮਾਰਨ ਵਾਲਾ ਹਾਂ।ਦੋਸ਼ੀ ਕਮਰਾਨ ਨੂੰ ਪੁਲਸ ਨੇ ਕੁਝ ਹੀ ਘੰਟਿਆਂ ‘ਚ ਗ੍ਰਿਫਤਾਰ ਕਰ ਲਿਆ ਸੀ।ਦੋਸ਼ੀ ਕਾਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਯੂ.ਪੀ. ਪੁਲਸ ਦੀ ਸੋਸ਼ਲ ਮੀਡੀਆ ਹੈਲਪ ਡੈਸਕ ਨੂੰ ਇਕ ਹੋਰ ਧਮਕੀ ਮਿਲੀ ਸੀ।ਇਸ ਮੈਸੇਜ ‘ਚ ਮੁੰਬਈ ਤੋਂ ਗ੍ਰਿਫਤਾਰ ਕੀਤੇ ਗਏ ਕਾਮਰਾਨ ਨੂੰ ਛੱਡਣ ਅਤੇ ਅਜਿਹਾ ਨਾ ਕਰਨ ‘ਤੇ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਦਿੱਤੀ ਗਈ।ਯੂਪੀ ਏਟੀਐੱਸ ਨੇ ਇਸਦੀ ਜਾਣਕਾਰੀ ਮਹਾਰਾਸ਼ਟਰ ਏਟੀਐੱਮ ਦੇ ਨਾਲ ਸਾਂਝੀ ਕੀਤੀ।ਇਸ ਤੋਂ ਬਾਅਦ ਮਹਾਰਾਸ਼ਟਰ ਏਟੀਐੱਸ ਨੇ ਜਾਣਕਾਰੀ ਤੋਂ ਬਾਅਦ 20 ਸਾਲ ਦੇ ਫੈਸਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਪੁਲਸ ਮੁਤਾਬਕ ਉਹ ਦਾਰੂਸਲਮ ਕਾਲੋਨੀ, ਮਦੀਨਾ ਚੌਕ ਨਾਸਿਕ ਦਾ ਰਹਿਣਾ ਵਾਲਾ ਸੀ।