Thunderstorm caused havoc in rajasthan : ਰਾਜਸਥਾਨ ਵਿੱਚ ਐਤਵਾਰ ਰਾਤ ਤੋਂ ਆਏ ਤੂਫਾਨ ਕਾਰਨ ਲੋਕਾਂ ਨੂੰ ਸੋਮਵਾਰ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ। ਰਾਜ ਦੇ ਜੈਸਲਮੇਰ ਸ਼ਹਿਰ ਵਿੱਚ ਐਤਵਾਰ ਰਾਤ 11 ਵਜੇ ਅਤੇ ਸੋਮਵਾਰ ਦੁਪਹਿਰ ਤੋਂ ਬਾਅਦ ਭਿਆਨਕ ਤੂਫਾਨ ਆਇਆ। ਦੱਸਿਆ ਜਾ ਰਿਹਾ ਹੈ ਕਿ ਪਿੱਛਲੇ 20 ਸਾਲਾਂ ਵਿੱਚ ਕਿਸੇ ਨੇ ਵੀ ਅਜਿਹਾ ਤੂਫਾਨ ਨਹੀਂ ਵੇਖਿਆ ਸੀ। ਇਸ ਤੂਫਾਨ ਨੇ ਜ਼ਿਲ੍ਹੇ ਦੀ ਹਰ ਚੀਜ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਤਕਰੀਬਨ ਇੱਕ ਹਜ਼ਾਰ ਕਰੋੜ ਰੁਪਏ ਦੀ ਫਸਲ ਖਰਾਬ ਹੋ ਗਈ ਹੈ। ਸਿਰਫ ਇਹ ਹੀ ਨਹੀਂ, ਤੇਜ਼ ਹਵਾਵਾਂ ਨੇ ਆਪਣੀ ਰਫਤਾਰ ਨਾਲ ਤਿੰਨ ਹਜ਼ਾਰ ਤੋਂ ਵੱਧ ਦਰੱਖਤ ਨੂੰ ਪੱਟ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋ ਕੁੱਝ ਦਰੱਖਤ ਸੌ ਸਾਲ ਪੁਰਾਣੇ ਸਨ। ਇਹ ਤੂਫਾਨ, ਜੋ ਕਿ 58 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਇਆ ਸੀ, ਇਸ ਨਾਲ 300 ਬਿਜਲੀ ਦੇ ਖੰਭਿਆਂ ਅਤੇ 12 ਟ੍ਰਾਂਸਫਾਰਮਰ ਵੀ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੜੇ ਅਤੇ ਮੀਂਹ ਵੀ ਪਿਆ ਹੈ।
ਉਸੇ ਸਮੇਂ ਕੱਚੀਆਂ ਝੌਪੜੀਆਂ, ਟੀਨ ਸ਼ੈੱਡ ਅਤੇ ਸਪਲੈਸ਼ ਵੀ ਉੱਡ ਗਏ। ਹਵਾ ਇੰਨੀ ਤੇਜ ਸੀ ਕਿ 132 ਅਤੇ 220 ਕੇਵੀ ਦਾ ਇੱਕ ਵੀ ਟਾਵਰ ਟਿਕ ਨਹੀਂ ਸਕਿਆ ਅਤੇ ਸਭ ਜ਼ਮੀਨ ਤੇ ਡਿੱਗ ਗਏ। ਡਿਸਕੌਮ ਨੂੰ ਤਕਰੀਬਨ ਦੋ ਕਰੋੜ ਦਾ ਘਾਟਾ ਸਹਿਣਾ ਪਿਆ। ਸੌ ਪਿੰਡਾਂ ਵਿੱਚ ਹਨੇਰਾ ਸੀ। ਦਰੱਖਤ ਡਿੱਗਣ ਕਾਰਨ ਹਜ਼ਾਰਾਂ ਪੰਛੀਆਂ ਨੇ ਆਪਣੀ ਜਾਨ ਗੁਆ ਦਿੱਤੀ। ਉਦੈਪੁਰ ਅਤੇ ਝੁੰਝੁਨੂ ਵਿੱਚ ਬਿਜਲੀ ਡਿੱਗਣ ਕਾਰਨ ਇੱਕ-ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸੈਰ ਸਪਾਟਾ ਸਥਾਨਾਂ ‘ਤੇ 200 ਤੋਂ ਵੱਧ ਟੈਂਟ ਚੂਰ-ਚੂਰ ਹੋ ਗਏ। ਤੂਫਾਨ ਨਾਲ ਜੈਸਲਮੇਰ, ਬਾੜਮੇਰ, ਜੇਧਪੁਰ ਅਤੇ ਜਲੌਰ ਤੱਕ ਰੇਤ ਹੀ ਰੇਤ ਦਿੱਖ ਰਹੀ ਸੀ। ਜੈਸਲਮੇਰ-ਫਤਿਹਗੜ ਵਿੱਚ ਜੀਰੇ, ਈਸਬਗੋਲ ਅਤੇ ਛੋਲਿਆਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਅਜਿਹੇ ਭਿਆਨਕ ਦ੍ਰਿਸ਼ ਤੋਂ ਬਾਅਦ ਸਰਕਾਰ ਨੇ ਕੁਲੈਕਟਰ ਆਸ਼ੀਸ਼ ਮੋਦੀ ਤੋਂ ਰਿਪੋਰਟ ਮੰਗੀ ਹੈ। ਖੇਤੀਬਾੜੀ ਮੰਤਰੀ ਲਾਲਚੰਦ ਕਟਾਰੀਆ ਨੇ ਖੇਤੀਬਾੜੀ ਵਿਭਾਗ, ਮਾਲ ਵਿਭਾਗ ਅਤੇ ਬੀਮਾ ਕੰਪਨੀ ਨੂੰ ਹਾਨੀ ਦਾ ਤੁਰੰਤ ਸਰਵੇ ਕਰਨ ਲਈ ਨਿਰਦੇਸ਼ ਦਿੱਤੇ ਹਨ।