Tika Utsav from today: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਦੇਸ਼ ਭਰ ਵਿੱਚ ਅੱਜ ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ । ਇਸਦਾ ਉਦੇਸ਼ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕਰਨਾ ਹੈ। ‘ਟੀਕਾ ਉਤਸਵ’ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਬਹੁਤ ਸਾਰੇ ਰਾਜ ਯੋਗ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕਰ ਰਹੇ ਹਨ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ‘ਟੀਕਾ ਉਤਸਵ’ ਦੌਰਾਨ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ 85 ਦਿਨਾਂ ਵਿੱਚ 10 ਕਰੋੜ ਟੀਕੇ ਲਗਾਏ ਹਨ ਅਤੇ ਜਿਸ ਨਾਲ ਭਾਰਤ ਦੁਨੀਆ ਦਾ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਚਲਾਉਣ ਵਾਲਾ ਦੇਸ਼ ਬਣ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੂੰ ਟੀਕੇ ਦੀਆਂ 10 ਕਰੋੜ ਖੁਰਾਕਾਂ ਦੇਣ ਵਿੱਚ 89 ਦਿਨ ਲੱਗੇ, ਜਦਕਿ ਚੀਨ ਨੂੰ ਇਸ ਕੰਮ ਵਿੱਚ 102 ਦਿਨ ਲੱਗ ਗਏ। ਪ੍ਰਧਾਨਮੰਤਰੀ ਦਫਤਰ ਨੇ ਵੀ ਭਾਰਤ ਵਿੱਚ ਸਭ ਤੋਂ ਤੇਜ਼ ਟੀਕਾਕਰਨ ਨੂੰ ਦਰਸਾਉਣ ਵਾਲਾ ਇੱਕ ਚਾਰਟ ਟਵੀਟ ਕੀਤਾ ਅਤੇ ਇਸ ਨੂੰ ‘ਸਿਹਤਮੰਦ ਅਤੇ ਕੋਵਿਡ ਮੁਕਤ ਭਾਰਤ ਲਈ ਮਜ਼ਬੂਤ ਕੋਸ਼ਿਸ਼ ਕਰਾਰ ਦਿੱਤਾ । ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਨ ਮੁਹਿੰਮ ਦੀ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਟੀਕਾਕਰਨ ਕਰਵਾਉਣ ‘ਤੇ ਧਿਆਨ ਕੇਂਦਰਤ ਕਰਨ ਜਿਨ੍ਹਾਂ ਦੀ ਉਮਰ 45 ਸਾਲ ਤੋਂ ਉਪਰ ਦੇ ਹਨ ।
ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕਈ ਵਾਰ ਇਹ ਮਾਹੌਲ ਬਦਲਣ ਵਿੱਚ ਸਹਾਇਤਾ ਕਰਦਾ ਹੈ । ਜੋਤੀਬਾ ਫੁੱਲੇ ਦਾ ਜਨਮ ਦਿਵਸ 11 ਅਪ੍ਰੈਲ ਨੂੰ ਹੈ ਅਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮਦਿਨ ਹੈ। ਕੀ ਅਸੀਂ ਟੀਕਾ ਉਤਸਵ ਦਾ ਆਯੋਜਨ ਕਰ ਸਕਦੇ ਹਾਂ ਅਤੇ ਟੀਕਾ ਉਤਸਵ ਦਾ ਮਾਹੌਲ ਬਣਾ ਸਕਦੇ ਹਾਂ? ਸਾਨੂੰ ਵਿਸ਼ੇਸ਼ ਮੁਹਿੰਮ ਰਾਹੀਂ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ ਤੇ ਇਸਦੀ ਬਰਬਾਦੀ ਬਿਲਕੁਲ ਨਹੀਂ ਹੋਵੇ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ। ‘ਟੀਕਾ ਉਤਸਵ’ ਦੌਰਾਨ ਜੇਕਰ ਚਾਰ ਦਿਨਾਂ ਵਿੱਚ ਬਰਬਾਦੀ ਨਹੀਂ ਹੋਵੇਗੀ ਤਾਂ ਇਸ ਨਾਲ ਸਾਡੀ ਟੀਕਾਕਰਨ ਦੀ ਸਮਰੱਥਾ ਵਧੇਗੀ।”
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ