ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਵੇ ਹਾਲੇ ਕਾਫੀ ਟਾਈਮ ਪਿਆ ਹੈ, ਪਰ ਇੰਨ੍ਹਾਂ ਚੋਣਾਂ ਤੋਂ ਪਹਿਲਾ ਉੱਤਰ ਪ੍ਰਦੇਸ਼ ਵਿੱਚ ਬਿਆਨਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਵੇਲੇ ‘ਅੱਬਾਜਾਨ’ ਨੂੰ ਲੈ ਕੇ ਰਾਜ ਵਿੱਚ ਸਿਆਸੀ ਜੰਗ ਚੱਲ ਰਹੀ ਸੀ ਕਿ ਹੁਣ ‘ਚਾਚਾਜਨ’ ਦੀ ਐਂਟਰੀ ਹੋ ਚੁੱਕੀ ਹੈ।
ਦਰਅਸਲ ਰਾਕੇਸ਼ ਟਿਕੈਤ ਨੇ ਹਾਪੁੜ ਵਿੱਚ ਇੱਕ ਰੈਲੀ ਦੌਰਾਨ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੂੰ ਭਾਰਤੀ ਜਨਤਾ ਪਾਰਟੀ ਦਾ ‘ਚਾਚਾਜਨ’ ਦੱਸਿਆ ਹੈ। ਇਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਚਾਚਾਜਨ ਅਸਦੁਦੀਨ ਓਵੈਸੀ ਹੁਣ ਉੱਤਰ ਪ੍ਰਦੇਸ਼ ਆ ਗਏ ਹਨ। ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਜੇ ਅਸਦੁਦੀਨ ਓਵੈਸੀ ਭਾਜਪਾ ਨੂੰ ਗਾਲ੍ਹਾਂ ਕੱਢਦੇ ਹਨ, ਤਾਂ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਹੁੰਦਾ। ਕਿਉਂਕਿ ਇਹ ਦੋਵੇਂ ਇੱਕੋ ਟੀਮ ਹਨ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ- ਮਿਲੀ ਅਗਾਊਂ ਜ਼ਮਾਨਤ
ਟਿਕੈਤ ਕਿਸਾਨ ਅੰਦੋਲਨ ਦੇ ਸਬੰਧੀ ਉੱਤਰ ਪ੍ਰਦੇਸ਼ ਦੇ ਵੱਖ -ਵੱਖ ਖੇਤਰਾਂ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਬੀਕੇਯੂ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਦੀ ਸਰਕਾਰ ਸੜਕਾਂ ਅਤੇ ਫੈਕਟਰੀਆਂ ਵੇਚਣ ਵਿੱਚ ਲੱਗੀ ਹੋਈ ਹੈ, ਪ੍ਰਧਾਨ ਮੰਤਰੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ। ਸਾਨੂੰ 1 ਜਨਵਰੀ 2022 ਤੋਂ ਆਪਣੀ ਫਸਲ ਦੀ ਕੀਮਤ ਵੀ ਦੁੱਗਣੀ ਕਰਨੀ ਚਾਹੀਦੀ ਹੈ। ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਅਤੇ ਆਪਣੀ ਗੱਲ ਦੱਸਾਂਗੇ, ਜੇ ਇਸ ਸਰਕਾਰ ਨੇ ਸਾਨੂੰ ਕੁੱਝ ਨਹੀਂ ਦਿੱਤਾ, ਤਾਂ ਸਾਨੂੰ ਇਸ ਨੂੰ ਵੋਟ ਵੀ ਨਹੀਂ ਦੇਣੀ ਚਾਹੀਦੀ।