ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਲਖਨਊ ਨੂੰ ਦਿੱਲੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਲਖਨਊ ਦੇ ਚਾਰੇ ਪਾਸੇ ਸੜਕਾਂ ਨੂੰ ਬੰਦ ਕੀਤਾ ਜਾਵੇਗਾ। ਸਾਡਾ ਅੰਦੋਲਨ ਉਦੋਂ ਤੱਕ ਵਾਪਿਸ ਨਹੀਂ ਹੋਵੇਗਾ ਜਦੋਂ ਤੱਕ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ।
ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਕਿਸਾਨਾਂ ਵਿਚਕਾਰ ਜਾਵਾਂਗੇ। ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਇੱਕ ਵੱਡੀ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਕੈਮਰਾ ਅਤੇ ਕਲਮ ਦੀ ਰਾਖੀ ਕੀਤੀ ਜਾ ਰਹੀ ਹੈ। ਪੂਰੇ ਦੇਸ਼ ਨੂੰ ਕਬਜ਼ੇ ਵਿੱਚ ਰੱਖਿਆ ਹੋਇਆ ਹੈ। ਸਾਡਾ ਅੰਦੋਲਨ ਵਾਪਿਸ ਨਹੀਂ ਹੋਵੇਗਾ ਜਦ ਤੱਕ 3 ਕਾਨੂੰਨ ਵਾਪਿਸ ਨਹੀਂ ਲਏ ਜਾਂਦੇ। ਅਸੀਂ ਲਖਨਊ ਨੂੰ ਦਿੱਲੀ ਬਣਾਉਣ ਦਾ ਕੰਮ ਵੀ ਕਰਾਂਗੇ। ਲਖਨਊ ਦੇ ਚਾਰੇ ਪਾਸੇ ਸੜਕਾਂ ਨੂੰ ਬੰਦ ਕਰਨ ਦਾ ਕੰਮ ਕੀਤਾ ਜਾਵੇਗਾ।”
ਇਹ ਵੀ ਪੜ੍ਹੋ : ਪ੍ਰਿਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਨੂੰ ਮਿਲੀ ਇੰਗਲੈਂਡ ਦੌਰੇ ਦੀ ਟਿਕਟ, ਇਹ ਤਿੰਨ ਖਿਡਾਰੀ ਹੋਏ ਬਾਹਰ !
ਇਸਦੇ ਨਾਲ ਹੀ ਉਨ੍ਹਾਂ ਕਿਹਾ, “ਯੂਪੀ ਅੰਦੋਲਨ ਦਾ ਸੂਬਾ ਹੈ। ਗੰਨੇ ਦਾ ਰੇਟ 4 ਸਾਲਾਂ ਤੋਂ ਨਹੀਂ ਵਧਾਇਆ ਗਿਆ, 12 ਹਜ਼ਾਰ ਕਰੋੜ ਰੁਪਏ ਅਜੇ ਬਕਾਇਆ ਹਨ। ਯੋਗੀ ਸਰਕਾਰ ਨੇ ਗੰਨੇ ਦਾ ਇੱਕ ਰੁਪਿਆ ਵੀ ਨਹੀਂ ਵਧਾਇਆ। 7-8 ਰਾਜਾਂ ਵਿੱਚ ਕਿਸਾਨਾਂ ਲਈ ਬਿਜਲੀ ਮੁਫਤ ਹੈ ਪਰ ਯੂਪੀ ਵਿੱਚ ਅਜਿਹਾ ਨਹੀਂ ਹੈ। ਗੁਜਰਾਤ ਦੀ ਸਰਕਾਰ ਨੂੰ ਪੁਲਿਸ ਚਲਾਉਂਦੀ ਹੈ। ਅਜਿਹਾ ਹੀ ਕੁੱਝ ਯੂਪੀ ਵਿੱਚ ਵੀ ਹੋਣ ਜਾ ਰਿਹਾ ਹੈ ਜਿਥੇ ਰਾਜ ਨੂੰ ਇੱਕ ਪੁਲਿਸ ਰਾਜ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।”
ਇਹ ਵੀ ਦੇਖੋ : ਦੇਸੀ ਜੁਗਾੜ ਲਾ ਮੁੰਡੇ ਨੇ ਬਣਾ ‘ਤੀ Motor Bike, ਬਿਨਾਂ ਪੈਟਰੋਲ ਤੋਂ ਚਲਦੀ ਹੈ, Bullet ਨੂੰ ਵੀ ਪਾਉਂਦੀ ਹੈ ਮਾਤ !