ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ‘ਤੇ ਦੁਰਵਿਹਾਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਜ ਸਭਾ ਵਿੱਚ ਹਰਦੀਪ ਪੁਰੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਗਾਲਾਂ ਕੱਢੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੁਰੀ ਉਨ੍ਹਾਂ ਨੂੰ ਮਾਰਨ ਵਾਲੇ ਸੀ। ਦੱਸ ਦੇਈਏ ਕਿ ਸ਼ਾਂਤਨੂ ਸੇਨ ਨੂੰ ਸ਼ੁੱਕਰਵਾਰ ਨੂੰ ਮਾੜੇ ਵਿਵਹਾਰ ਕਾਰਨ ਰਾਜ ਸਭਾ ਦੇ ਮੌਜੂਦਾ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਪਰਲੇ ਸਦਨ ਦੇ ਸਪੀਕਰ ਐਮ ਵੈਂਕਈਆ ਨਾਇਡੂ ਨੇ ਸ਼ਾਂਤਨੂ ਸੇਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਮੁਅੱਤਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਂਤਨੂ ਸੇਨ ਨੇ ਕਿਹਾ, ‘ਰਾਜ ਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਹਰਦੀਪ ਪੁਰੀ ਨੇ ਮੈਨੂੰ ਬਹੁਤ ਗੰਦੇ ਢੰਗ ਨਾਲ ਬੁਲਾਇਆ।
ਇਹ ਵੀ ਪੜ੍ਹੋ : ਟੋਕਿਓ ਓਲੰਪਿਕ ‘ਚ ਇਤਿਹਾਸ ਰਚਣ ‘ਤੇ ਮੀਰਾਬਾਈ ਚਾਨੂੰ ਨੂੰ ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵਧਾਈ, ਕਿਹਾ – ‘ਭਾਰਤ ਨੂੰ ਤੁਹਾਡੀ ਪ੍ਰਾਪਤੀ ਮਾਣ’
ਇਸ ਦੇ ਬਾਵਜੂਦ, ਮੈਂ ਉਨ੍ਹਾਂ ਕੋਲ ਗਿਆ। ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮੈਨੂੰ ਗਾਲਾਂ ਕੱਢ ਰਹੇ ਸੀ ਅਤੇ ਉਹ ਮੈਨੂੰ ਮਾਰਨ ਵਾਲੇ ਸੀ। ਉਨ੍ਹਾਂ ਨੇ ਲੱਗਭਗ ਮੈਨੂੰ ਘੇਰ ਲਿਆ ਸੀ। ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਸਾਥੀਆਂ ਨੇ ਮੈਨੂੰ ਬਚਾਇਆ। ਇਹ ਬਹੁਤ ਹੀ ਮੰਦਭਾਗਾ ਹੈ।
ਇਹ ਵੀ ਦੇਖੋ : ਕੈਨੇਡਾ ਜਾ ਮੁਕਰੀ ਇੱਕ ਦਿਨ ਦੀ ਲਾੜੀ, ਕਹਿੰਦੀ ਮੈਨੂੰ ਪਸੰਦ ਨਹੀਂ ਘਰਵਾਲਾ,ਤੇਰੇ ਪੈਸੇ ਮੂੰਹ ਤੇ ਮਾਰੂ, ਦੇ ਮੈਨੂੰ ਤਲਾਕ