tmc workers protest attack on mamata banerjee: ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਪਾਰਟੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਵੀਰਵਾਰ ਨੂੰ ਸੂਬੇ ਭਰ ‘ਚ ਪ੍ਰਦਰਸ਼ਨ ਕੀਤੇ।ਵਰਕਰਾਂ ਨੇ ਕੋਲਕਾਤਾ, ਉੱਤਰੀ 24 ਪਰਗਨਾ, ਹੁਗਲੀ, ਹਾਵੜਾ, ਬੀਰਭੂਮ,ਦੱਖਣੀ 24 ਪਰਗਨਾ ਅਤੇ ਜਲਪਾਈਗੁੜਾ ਜ਼ਿਲ੍ਹੇ ਦੇ ਕੁਝ ਹਿੱਸਿਆਂ ‘ਚ ਵਿਰੋਧ ਪ੍ਰਦਰਸ਼ਨ ਕੀਤੇ।
ਇਸ ਦੇ ਚੱਲਦਿਆਂ ਹੀ ਪਾਰਟੀ ਵਰਕਰਾਂ ਨੇ ਬਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬੈਨਰਜੀ ਵਿਰੁੱਧ ਸਾਜਿਸ਼ ਰਚਣ ਦੇ ਦੋਸ਼ ਲਾਏ।ਸੱਤਾਧਾਰੀ ਪਾਰਟੀ ਦੇ ਵਰਕਰ ਸੜਕਾਂ ‘ਤੇ ਆ ਗਏ ਉਨ੍ਹਾਂ ਨੇ ਟਾਇਰ ਸਾੜੇ।ਪਾਰਟੀ ਵਰਕਰਾਂ ਅਤੇ ਭਾਜਪਾ ਦੇ ਵਰਕਰਾਂ ਦੇ ਇੱਕ ਸਮੂਹ ਵਿਚਾਲੇ ਸਵੇਰੇ ਬਿਰੂਲੀਆ ਇਲਾਕੇ ‘ਚ ਝੜਪ ਹੋਈ ਪਰ ਸਥਿਤੀ ਨੂੰ ਤੁਰੰਤ ਕਾਬੂ ਕਰ ਲਿਆ ਗਿਆ।