toolkit case nikita jacob: ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿਟ ਮਾਮਲੇ ‘ਚ ਨਿਕਿਤਾ ਜੈਕਬ ਦੀ ਜ਼ਮਾਨਤ ‘ਤੇ ਅੱਜ ਫੈਸਲਾ ਸੁਣਾਇਆ ਜਾਣਾ ਹੈ।ਬੰਬੇ ਹਾਈਕੋਰਟ ਵਲੋਂ ਮੰਗਲਵਾਰ ਨੂੰ ਇਸ ਮਾਮਲੇ ‘ਚ ਫੈਸਲਾ ਸੁਰੱਖਿਅਤ ਕਰ ਲਿਆ ਗਿਆ ਸੀ।ਅਜਿਹੇ ‘ਚ ਹੁਣ ਹਰ ਕਿਸੇ ਦੀਆਂ ਨਜ਼ਰਾਂ ਇਸ ਫੈਸਲੇ ‘ਤੇ ਹਨ।ਨਿਕਿਤਾ ਜੈਕਬ ਦੀ ਜ਼ਮਾਨਤ ਨੂੰ ਲੈ ਕੇ ਬੰਬੇ ਹਾਈਕੋਰਟ ‘ਚ ਸੁਣਵਾਈ ਜਾਰੀ ਹੈ।ਨਿਕਿਤਾ ਦੇ ਵਕੀਲਾਂ ਵਲੋਂ ਔਰੰਗਾਬਾਦ ਬੈਂਚ ਦਾ ਫੈਸਲਾ ਰੱਖਿਆ ਗਿਆ ਹੈ।ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਬੀਤੇ ਦਿਨੀਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿਟ ਮਾਮਲੇ ਦਾ ਖੁਲਾਸਾ ਕੀਤਾ ਸੀ।ਇਸ ਮਾਮਲੇ ‘ਚ ਬੈਂਗਲੁਰੂ ਤੋਂ ਐਕਟੀਵਿਸਟ ਦਿਸ਼ਾ ਰਵਿ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਿਸ ਤੋਂ ਬਾਅਦ ਨਿਕਿਤਾ ਜੈਕਬ, ਸ਼ਾਤਨੂੰ ਦੀ ਤਲਾਸ਼ ਕੀਤੀ ਜਾ ਰਹੀ ਸੀ।ਨਿਕਿਤਾ ਪੇਸ਼ੇ ਤੋਂ ਵਕੀਲ ਹੈ ਜਿਸ ਕਰਕੇ ਉਸਨੇ ਅਦਾਲਤ ਦਾ ਸਹਾਰਾ ਲਿਆ ਅਤੇ ਇਸ ਮਾਮਲੇ ‘ਚ ਰਾਹਤ ਦੀ ਅਪੀਲ ਕੀਤੀ ਸੀ।
ਇਸ ਮਸਲੇ ‘ਤੇ ਸੁਣਵਾਈ ਹੋ ਚੁੱਕੀ ਹੈ, ਫੈਸਲਾ ਅੱਜ ਸੁਣਾਇਆ ਜਾਵੇਗਾ।ਨਿਕਿਤਾ ਨੇ ਅਦਾਲਤ ਤੋਂ ਚਾਰ ਹਫਤਿਆਂ ਦੀ ਟ੍ਰਾਂਜਿਟ ਜ਼ਮਾਨਤ ਦੀ ਮੰਗ ਕੀਤੀ ਹੈ।ਇਸ ਪੂਰੇ ਮਾਮਲੇ ‘ਚ ਦਿੱਲੀ ਪੁਲਸ ਦਾ ਮੰਨਣਾ ਹੈ ਕਿ ਨਿਕਿਤਾ ਜੈਕਬ ਦਾ ਰੋਲ ਕਾਫੀ ਵੱਡਾ ਹੈ ਅਤੇ ਉਹ ਇੱਕ ਤਰਾਂ ਨਾਲ ਕਮਿਟੇਡ ਆਪਰੇਟਰ ਹੈ।ਇਹੀ ਕਾਰਨ ਹੈ ਕਿ ਦਿੱਲੀ ਪੁਲਸ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਨਿਕਿਤਾ ਉਨ੍ਹਾਂ ਦੀ ਪਕੜ ‘ਚ ਆਵੇ, ਤਾਂ ਕਿ ਟੂਲਕਿਟ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇ।ਬੀਤੇ ਦਿਨੀਂ ਇਸ ਮਾਮਲੇ ‘ਚ ਬੰਬੇ ਹਾਈਕੋਰਟ ਤੋਂ ਹੋਰ ਦੋਸ਼ੀ ਸ਼ਾਂਤਨੂੰ ਨੂੰ ਰਾਹਤ ਮਿਲ ਗਈ ਸੀ।ਹਾਈਕੋਰਟ ਨੇ ਸ਼ਾਂਤਨੂੰ ਨੂੰ ਦਸ ਦਿਨ ਦੀ ਅਗਾਊਂ ਜ਼ਮਾਨਤ ਦੇ ਦਿੱਤੀ ਸੀ।ਇਸ ਮਾਮਲੇ ‘ਚ ਦਿੱਲੀ ਪੁਲਸ ਨੂੰ ਪੱਖਕਾਰ ਨਹੀਂ ਬਣਾਇਆ ਗਿਆ ਸੀ, ਜਿਸ ‘ਤੇ ਕੋਰਟ ‘ਚ ਇਤਰਾਜ਼ ਵੀ ਜਾਹਿਰ ਕੀਤਾ ਗਿਆ ਸੀ।
2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !