toolkit case nikita jacob moves: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ‘ ਟੂਲਕਿਟ‘ ਮਾਮਲੇ ‘ਚ ਦਿਸ਼ਾ ਰਵਿ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਸ ਹੁਣ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਦੀ ਭਾਲ ਕਰ ਰਹੀ ਹੈ।ਨਿਕਿਤਾ ਅਤੇ ਸ਼ਾਂਤਨੂੰ ਦੇ ਵਿਰੁੱਧ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।ਦੂਜੇ ਪਾਸੇ ਨਿਕਿਤਾ ਜੈਕਬ ਬੰਬੇ ਹਾਈਕੋਰਟ ਪਹੁੰਚ ਗਈ ਹੈ।ਉਨਾਂ੍ਹ ਨੇ ਕੋਰਟ ‘ਚ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ।ਜੈਕਬ ਨੇ ਆਪਣੀ ਪਟੀਸਨ ‘ਚ ਜਲਦ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਹੈ।ਕੋਰਟ ਇਸ ਮਾਮਲੇ ‘ਚ ਵੀਰਵਾਰ ਨੂੰ ਸੁਣਵਾਈ ਕਰੇਗਾ।ਜੈਕਬ ਨੇ ਆਪਣੀ ਪਟੀਸ਼ਨ ਬੰਬੇ ਹਾਈ ਕੋਰਟ ਤੋਂ ਸਿਰਫ 4 ਹਫਤਿਆਂ ਲਈ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਦਿੱਲੀ ਜਾਣ ਦਾ ਸਮਾਂ ਮਿਲ ਜਾਵੇ ਅਤੇ ਪ੍ਰੀ ਅਰੇਸਟ ਬੇਲ ਲਈ ਪਟੀਸ਼ਨ ਦਾਖਲ ਕਰ ਸਕਣ।
ਦਿੱਲੀ ਪੁਲਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਸਪੈਸ਼ਲ ਸੈੱਲ ਦੀ ਟੀਮ ਨਿਕਿਤਾ ਦੇ ਘਰ ਗਈ ਸੀ, ਉਸਦੇ ਇਲੱੈਕਟ੍ਰਾਨਿਕ ਗੈਜ਼ੇਟਸ ਦੀ ਜਾਂਚ ਕੀਤੀ ਗਈ।ਉਸ ਸਮੇਂ ਸ਼ਾਮ ਹੋ ਗਈ ਸੀ ਇਸ ਲਈ ਨਿਕਿਤਾ ਤੋਂ ਪੁੱਛਗਿੱਛ ਨਹੀਂ ਕੀਤੀ ਗਈ।ਟੀਮ ਨੇ ਕਿਹਾ ਕਿ ਉਹ ਕੱਲ ਫਿਰ ਆਉਣਗੇ ਪਰ ਹੁਣ ਅਗਲੇ ਦਿਨ ਸਪੈਸ਼ਲ ਸੈੱਲ ਦੀ ਟੀਮ ਨਿਕਿਤਾ ਗਾਇਬ ਹੋ ਗਈ।ਨਿਕਿਤਾ ਪੇਸ਼ੇ ਤੋਂ ਵਕੀਲ ਹੈ।ਜਾਣਕਾਰੀ ਮੁਤਾਬਕ, ਨਿਕਿਤਾ ਜੈਕਬ ਪਹਿਲਾਂ ਵੀ ਵਾਤਾਵਰਨ ਨਾਲ ਜੁੜੇ ਮੁੱਦੇ ਵੀ ਉਠਾਉਂਦੀ ਰਹੀ ਹੈ।
ਲੱਖਾਂ ਸਿਧਾਣਾ ਗਿਰਫਤਾਰ ਦੀ ਚਰਚਾਵਾਂ ਵਿਚਕਾਰ ਵੱਡੇ ਕਿਸਾਨ ਨੇਤਾ ਪੁੱਜੇ ਕਿਸਾਨਾਂ ਕੋਲ,ਜਾਣੋ ਕੀ ਹੋਈ ਚਰਚਾ