ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ‘ਕੋਵਿਡ ਟੂਲਕਿੱਟ’ ਮਾਮਲੇ ‘ਚ ਦਿੱਲੀ ਪੁਲਿਸ ਦੀ ਤਰਫੋਂ ਮਾਈਕਰੋ-ਬਲੌਗਿੰਗ ਵੈਬਸਾਈਟ ਟਵਿੱਟਰ ਦੇ ਦਫਤਰਾਂ ਵਿੱਚ ਛਾਪਾ ਮਾਰੇ ਜਾਣ ਦੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਕਿਹਾ ਕਿ ‘ਸੱਚ ਡਰਦਾ ਨਹੀਂ।’
ਰਾਹੁਲ ਗਾਂਧੀ ਨੇ ਹੈਸ਼ਟੈਗ ਟੂਲਕਿੱਟ ਨਾਲ ਟਵੀਟ ਕੀਤਾ, ‘ਸੱਚ ਡਰਦਾ ਨਹੀਂ।’ ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਕਥਿਤ ‘ਕੋਵਿਡ ਟੂਲਕਿੱਟ’ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਸੋਮਵਾਰ ਸ਼ਾਮ ਨੂੰ ਟਵਿੱਟਰ ਇੰਡੀਆ ਦੇ ਦਿੱਲੀ ਅਤੇ ਗੁਰੂਗਰਾਮ ਦਫਤਰਾਂ ਵਿੱਚ ਛਾਪਾ ਮਾਰਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੈੱਲ ਨੇ ਕਥਿਤ ‘ਕੋਵਿਡ -19 ਟੂਲਕਿੱਟ’ ਨਾਲ ਸਬੰਧਤ ਸ਼ਿਕਾਇਤ ‘ਤੇ ਟਵਿੱਟਰ ਨੂੰ ਨੋਟਿਸ ਭੇਜਿਆ ਹੈ ਅਤੇ ਬੀਜੇਪੀ ਨੇਤਾ ਸੰਬਿਤ ਪਾਤਰਾਂ ਦੇ ਟਵੀਟ ਵਿੱਚ ‘ਹੇਰਾਫੇਰੀ ਹੈ’ (ਟਵੀਟ ਵਿੱਚ ਗਲਤ ਜਾਣਕਾਰੀ ਹੈ) ਦੱਸਣ ਲਈ ਮਾਈਕਰੋ-ਬਲੌਗਿੰਗ ਸਾਈਟ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਇਹ ਵੀ ਪੜ੍ਹੋ : Cyclone Yaas ਦਾ ਮੁਕਾਬਲਾ ਕਰਨ ਲਈ ਸਹਾਇਤਾ ਰਾਸ਼ੀ ਦੇਣ ਵਿੱਚ ਪੱਖਪਾਤ ਕਰ ਰਹੀ ਹੈ ਮੋਦੀ ਸਰਕਾਰ : ਮਮਤਾ ਬੈਨਰਜੀ
ਪਿੱਛਲੇ ਹਫਤੇ ਟਵਿੱਟਰ ਨੇ ਕਥਿਤ ‘ਟੂਲਕਿੱਟ’ ਨਾਲ ਸਬੰਧਿਤ ਪਾਤਰਾਂ ਦੇ ਟਵੀਟ ਨੂੰ ‘ਛੇੜਛਾੜ (ਹੇਰਾਫੇਰੀ)’ ਕਰਾਰ ਦਿੱਤਾ ਸੀ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਇੱਕ ਟੂਲਕਿੱਟ ਬਣਾ ਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ‘ਭਾਰਤੀ ਰੂਪ’ ਜਾਂ ‘ਮੋਦੀ ਰੂਪ’ ਦੱਸਿਆ ਅਤੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਅਲੀ ‘ਟੂਲਕਿੱਟਾਂ’ ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਨੇ ਕਈ ਸੀਨੀਅਰ ਭਾਜਪਾ ਨੇਤਾਵਾਂ ਖਿਲਾਫ ਪੁਲਿਸ ਕੋਲ ‘ਜਾਅਲਸਾਜ਼ੀ’ ਦਾ ਕੇਸ ਵੀ ਦਰਜ ਕਰਵਾਇਆ ਹੈ।
ਇਹ ਵੀ ਦੇਖੋ : BJP ਤੇ JJP ਵਾਲਿਆਂ ਨਾਲ ਨਹੀਂ ਕਰੇਗਾ ਕੋਈ ਵਿਆਹ, ਹੋ ਗਿਆ ਐਲਾਨ, ਕਿਸਾਨਾਂ ਨੇ ਤੋੜੇ ਸਾਰੇ ਰਿਸ਼ਤੇ