Tourists detained for overtaking : ਓਡੀਸ਼ਾ ਤੋਂ ਇੱਕ ਤਾਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੂੰ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਮਹਿੰਗਾ ਪਿਆ ਹੈ। ਕੇਂਦਰੀ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨ ਤੋਂ ਬਾਅਦ ਪਰਿਵਾਰ ਨੂੰ ਸਜ਼ਾ ਦੇ ਤੌਰ ‘ਤੇ ਪੂਰੇ ਪੰਜ ਘੰਟੇ ਥਾਣੇ ਵਿੱਚ ਬੈਠਣਾ ਪਿਆ ਹੈ। ਦਰਅਸਲ ਇੱਕੋ ਪਰਿਵਾਰ ਦੇ ਪੰਜ ਲੋਕ ਬਾਲਾਸੌਰ ਜ਼ਿਲ੍ਹੇ ਤੋਂ ਕੋਲਕਾਤਾ ਪਰਤ ਰਹੇ ਸਨ, ਅਤੇ ਜਦੋ ਉਹ ਓਡੀਸ਼ਾ ਦੇ ਐਨ.ਐਚ.-16 ਤੋਂ ਲੰਘ ਰਹੇ ਸੀ ਤਾਂ ਉਨ੍ਹਾਂ ਨੇ ਓਸੇ ਸਮੇਂ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਦੀ ਕਾਰ ਨੂੰ ਐਂਬੂਲੈਂਸ ਸਮਝ ਕੇ ਸਾਈਡ ਦਿੱਤੀ, ਪਰ ਜਦੋਂ ਸਾਰੰਗੀ ਦਾ ਕਾਫਲਾ ਹੌਲੀ ਹੋ ਗਿਆ ਤਾਂ ਪਰਿਵਾਰ ਨੇ ਆਪਣੀ ਕਾਰ ਨੂੰ ਤੇਜ਼ ਕਰ ਲਿਆ।
ਜਿਸ ਤੋਂ ਬਾਅਦ, ਤਕਰੀਬਨ 20 ਕਿਲੋਮੀਟਰ ਤੱਕ ਦਾ ਪਿੱਛਾ ਕਰਨ ਤੋਂ ਬਾਅਦ, ਉਨ੍ਹਾਂ ਦੀ ਕਾਰ ਨੂੰ ਲੋਕਨਾਥ ਟੋਲ ਗੇਟ ‘ਤੇ ਰੋਕਿਆ ਗਿਆ ਅਤੇ ਬਸਤਾ ਥਾਣੇ ਵਿੱਚ ਪੰਜ ਘੰਟਿਆਂ ਲਈ ਰੱਖਿਆ ਗਿਆ। ਅਸੀਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗੇ, ਇਹ ਲਿਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਛੱਡਿਆ ਗਿਆ। ਪਰਿਵਾਰ ਨੇ ਕਿਹਾ ਅਸੀਂ ਮੰਤਰੀ ਜੀ ਦੀ ਕਾਰ ਦੇ ਨੇੜੇ ਗਏ। ਇਹ ਸਾਡੀ ਗਲਤੀ ਸੀ। ਸਾਨੂੰ ਨਹੀਂ ਪਤਾ ਸੀ ਕਿ ਮੰਤਰੀ ਦੀ ਕਾਰ ਨੂੰ ਓਵਰਟੇਕ ਕਰਨਾ ਗਲਤ ਹੈ।
ਇਹ ਵੀ ਦੇਖੋ : ਮਹਾਰੈਲੀ ‘ਚ ਸਾਰੇ ਕਿਸਾਨ ਆਗੂ ਹੋਏ ਇਕੱਠੇ, ਗਾਇਕ ਪੰਮੀ ਬਾਈ ਸਮੇਤ ਇਹ ਫਿਲਮੀ ਅਦਾਕਾਰ ਵੀ ਪਹੁੰਚੀ…