tractor rally sanyukta kisan morcha: ਦਿੱਲੀ ‘ਚ ਟ੍ਰੈਕਟਰ ਰੈਲੀ ਦੌਰਾਨ ਅੰਦੋਲਨਕਾਰੀ ਕਿਸਾਨਾਂ ਨੇ ਜਬਰਦਸਤ ਹੰਗਾਮਾ ਮਚਾਇਆ।ਉਹ ਲਾਲ ਕਿਲੇ ਪਹੁੰਚ ਗਏ ਅਤੇ ਉਥੇ ਜਾ ਕੇ ਕੇਸਰੀ ਝੰਡਾ ਲਹਿਰਾਇਆ ਗਿਆ।ਇਸ ਦੌਰਾਨ ਕਿਸਾਨਾਂ ਅਤੇ ਪੁਲਸ ਦੌਰਾਨ ਹੱਥਾਪਾਈ ਹੋਈ।ਕਿਸਾਨਾਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਬਲ ਪ੍ਰਯੋਗ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ।ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨਕਾਰੀ ਕਿਸਾਨਾਂ ਦੇ ਪ੍ਰਤੀ ਅਫਸੋਸ ਪ੍ਰਗਟਾਇਆ।ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਬਿਆਨ ‘ਚ ਕਿਹਾ, ਅੱਜ ਦੀ ਕਿਸਾਨ ਗਣਤੰਤਰ ਦਿਵਸ ਪਰੇਡ ‘ਚ ਅਭੂਤਪੂਰਵ ਹਿੱਸੇਦਾਰੀ ਲਈ ਅਸੀਂ ਕਿਸਾਨਾਂ ਨੂੰ ਧੰਨਵਾਦ ਦਿੰਦੇ ਹਾਂ।ਅਸੀਂ ਅੱਜ ਹੋਣ ਵਾਲੀ ਕੁਝ ਅਸਵੀਕਾਰ ਘਟਨਾਵਾਂ ਦੀ ਵੀ ਨਿੰਦਾ ਕਰਦੇ ਹਾਂ।ਉਨ੍ਹਾਂ ਤੋਂ ਅਸੰਤੁਸ਼ਟਤਾ ਪ੍ਰਗਟਾਉਂਦਿਆਂ ਅਫਸੋਸ ਜਤਾਉਂਦੇ ਹਾਂ।ਉਨ੍ਹਾਂ ਕਿਹਾ ਕਿ ਸਾਡੇ ਸਾਰੇ ਯਤਨਾਂ ਦੇ ਬਾਵਜੂਦ ਕੁਝ ਲੋਕ ਅਤੇ ਸੰਗਠਨਾਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ ਅਤੇ ਨਿੰਦਣਯੋਗ ਗਤੀਵਿਧੀਆਂ ‘ਚ ਲਿਪਤ ਹੋਏ ਹਨ।
ਆਸਮਾਜਿਕ ਤੱਤਾਂ ਨੇ ਇਸ ਸ਼ਾਂਤੀਪੂਰਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।ਅਸੀਂ ਹਮੇਸ਼ਾ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਹਿੰਸਕ ਗਤੀਵਿਧੀ ਤੋਂ ਅੰਦੋਲਨ ਨੂੰ ਨੁਕਸਾਨ ਪਹੁੰਚੇਗਾ।6 ਮਹੀਨੇ ਲੰਬਾ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ ‘ਤੇ 60 ਦਿਨ ਤੋਂ ਜਿਆਦਾ ਚੱਲ ਰਹੇ ਇਸ ਅੰਦੋਲਨ ਦੇ ਕਾਰਨ ਵੀ ਅਜਿਹੀ ਸਥਿਤੀ ਪੈਦਾ ਹੋਈ ਹੈ।ਇਸ ਦੇ ਨਾਲ ਹੀ ਕਿਹਾ ਗਿਆ, ਅਸੀਂ ਇਸ ਤਰਾਂ ਦੇ ਸਾਰੇ ਤੱਤਾਂ ਤੋਂ ਖੁਦ ਨੂੰ ਵੱਖ ਕਰਦੇ ਹਾਂ ਜਿਨ੍ਹਾਂ ਨੇ ਅਨੁਸ਼ਾਸਨ ਭੰਗ ਕੀਤਾ ਹੈ।ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਉਹ ਪਰੇਡ ਦੇ ਮਾਰਗ ਅਤੇ ਮਾਪਦੰਡਾਂ ਦੇ ਅਨੁਸਾਰ ਰਹਿਣ।ਕਿਸੇ ਵੀ ਹਿੰਸਕ ਕਾਰਵਾਈ ਜਾਂ ਰਾਸ਼ਟਰੀ ਪ੍ਰਤੀਕਾਂ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਗਤੀਵਿਧੀ ‘ਚ ਨਾ ਆਉਣ।ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣ।ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਦੀ ਪਰੇਡ ਸੰਬੰਧੀ ਬਣਾਈ ਗਈ ਯੋਜਨਾ ਦੇ ਬਾਰੇ ‘ਚ ਸਾਰੀਆਂ ਘਟਨਾਵਾਂ ਦੀ ਪੂਰੀ ਸੂਚਨਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਪੂਰੀ ਤਸਵੀਰ ਮਿਲ ਜਾਵੇਗੀ ਅਤੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਜਾਵੇਗਾ।ਸਾਡੀ ਜਾਣਕਾਰੀ ਇਹ ਹੈ ਕਿ ਕੁਝ ਨਿੰਦਣਯੋਗ ਘਟਨਾਵਾਂ ਦੇ ਬਾਵਜੂਦ ਇਹ ਪਰੇਡ ਸ਼ਾਂਤੀਪੂਰਨ ਚੱਲ ਰਹੀ ਹੈ।
ਲਾਲ ਕਿਲੇ ‘ਤੇ ਪਹੁੰਚੇ ਨਿਹੰਗ ਸਿੰਘਾਂ ਸਣੇ ਕਿਸਾਨ, ਲਗਾ ਦਿੱਤੇ ਕੇਸਰੀ ਨਿਸ਼ਾਨ, ਦੇਖੋ ਮੌਕੇ ਦੀਆਂ Live ਤਸਵੀਰਾਂ