ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ ‘ਤੇ ਹਿੰਡੋਲੀ ਇਲਾਕੇ ਵਿਚ ਅੱਜ ਭਿਆਨਕ ਸੜਕ ਹਾਦਸਾ ਹੋ ਗਿਆ। ਇਥੇ ਇਕ ਕਾਰ ਟਰਾਲੀ ਵਿਚ ਵੜ ਗਈ ਜਿਸ ਨਾਲ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌ.ਤ ਹੋ ਗਈ ਜਦੋਂ ਕਿ 3 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਹਾਦਸੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਦਸਾ ਹਿੰਡੋਲੀ ਥਾਣਾ ਖੇਤਰ ਵਿਚ ਉਸ ਸਮੇਂ ਹੋਇਆ ਜਦੋਂ ਪੀੜਤ ਪੁਸ਼ਕਰ ਜਾ ਰਹੇ ਸਨ।
ਹਿੰਡੋਲੀ ਪੁਲਿਸ ਥਾਣੇ ਦੇ ਅਧਿਕਾਰੀ ਮਨੋਜ ਸਿਕਰਵਾਲ ਨੇ ਦੱਸਿਆ ਕਿ ਹਾਦਸਾ ਦੇਰ ਰਾਤ ਲਗਭਗ 12.30 ਵਜੇ ਹੋਇਆ। ਇਕ ਐੱਸਯੂਵੀ ਕਾਰ ਵਿਚ ਪਰਿਵਾਰ ਦੇ 7 ਲੋਕ ਪੁਸ਼ਕਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਟਰਾਲੀ ਵਿਚ ਵੜ ਗਏ। ਸਿਕਰਵਾਲ ਮੁਤਾਬਕ ਕਾਰ ਤੇਜ਼ ਰਫਤਾਰ ਵਿਚ ਸੀ ਅਤੇ ਇੰਝ ਲੱਗਦਾ ਹੈ ਕਿ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਨਾਲ ਉਹ ਉਸ ਨਾਲ ਟਕਰਾ ਗਈ।ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਮ੍ਰਿਤਕਾਂ ਵਿਚ ਮੱਧ ਪ੍ਰਦੇਸ਼ ਦੇ ਆਗਰ ਜ਼ਿਲ੍ਹਾ ਦੇ ਥਾਣਾ ਕਾਨੜ ਗਾਂਗੂ ਖੇੜੀ ਪਿੰਡ ਵਾਸੀ ਦੇਵੀ ਸਿੰਘ ਪੁੱਤਰ ਬਲਵੰਤ ਸਿੰਘ ਗੁਰਜਰ, ਉਸ ਦੀ ਪਤਨੀ 45 ਸਾਲਾ ਮਾਨਕੁੰਵਰ ਬਾਈ, ਉਨ੍ਹਾਂ ਦਾ ਭਰਾ 40 ਸਾਲਾਰਾਜਾਰਾਮ ਤੇ ਰਾਜਾਰਾਮ ਦੇ ਬੇਟੇ 20 ਸਾਲਾ ਜੀਤੇਂਦਰ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਦੀਵਾਲੀ ‘ਤੇ CM ਬਘੇਲ ਦਾ ਐਲਾਨ, ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਸਾਲ ਮਿਲਣਗੇ 15,000 ਰੁਪਏ
ਸਿਕਰਵਾਲ ਨੇ ਦੱਸਿਆ ਕਿ ਗੰਭੀਰ ਤੌਰ ‘ਤੇ ਜ਼ਖਮੀ ਰਾਜਰਾਮ ਦੀ ਪਤਨੀ 38 ਸਾਲਾ ਸੋਰਮ ਬਾਈ, ਦੇਵੀ ਸਿੰਘ ਦਾ ਬੇਟਾ 33 ਸਾਲਾ ਈਸ਼ਵਰ ਸਿੰਘ ਤੇ ਈਸ਼ਵਰ ਸਿੰਘ ਦਾ ਬੇਟਾ ਭੈਰੂ ਸਿੰਘ ਜ਼ਖਮੀ ਹੋਏ ਹਨ। ਗੱਡੀ ਚਲਾ ਰਹੇ ਈਸ਼ਵਰ ਸਿੰਘ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਜਦੋਂਕਿ ਭੈਰੂ ਸਿੰਘ ਤੇ ਸੋਰਮ ਭਾਈ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਹੈ ਜਦੋਂ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –