traditional holi celebration: ਮਹਾਰਾਸ਼ਟਰ ਦੇ ਬੀਡ ਜ਼ਿਲੇ ‘ਚ ਦਹਾਕਿਆਂ ਤੋਂ ਹੋਲੀ ਭਾਵ ਰੰਗ ਪੰਚਮੀ ਦੇ ਤਿਉਹਾਰ ‘ਤੇ ਇੱਕ ਅਨੋਖੀ ਪ੍ਰੰਪਰਾ ਚਲਦੀ ਆ ਰਹੀ ਹੈ।ਇਸ ਪ੍ਰੰਪਰਾ ਦੇ ਤਹਿਤ ‘ਚੁਣੇ ਗਏ ਜਵਾਈ’ ਨੂੰ ਗਧੇ ‘ਤੇ ਬਿਠਾ ਕੇ ਪਿੰਡ ਦਾ ਚੱਕਰ ਲਗਵਾਇਆ ਜਾਂਦਾ ਹੈ।ਜਵਾਈ ਨੂੰ ਬਾਅਦ ‘ਚ ਸੋਨੇ ਦੀ ਅੰਗੂਠੀ ਅਤੇ ਨਵੇਂ ਕੱਪੜੇ ਨਾਲ ਨਵਾਜਿਆ ਜਾਂਦਾ ਹੈ ਪਰ ਇਸ ਵਾਰ ਕੋਰੋਰਨਾ ਦੇ ਖਤਰੇ ਨੂੰ ਦੇਖਦੇ ਹੋਏ ਪਿੰਡ ‘ਚ ਹੋਲੀ ‘ਤੇ ਇਸ ਪ੍ਰੰਪਰਾ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਹੈ।ਦਰਅਸਲ, ਇਹ ਰੀਤ ਬੀਡ ਦੇ ਕੇਜ ਤਹਿਸੀਲ ਦੇ ਵਿਡਾ ਯੇਵਤਾ ਪਿੰਡ ‘ਚ ਕਰੀਬ 80 ਸਾਲਾਂ ਤੋਂ ਚੱਲੀ ਆ ਰਹੀ ਹੈ।ਪਿੰਡ ਵਾਲਿਆਂ ਮੁਤਾਬਕ ਜਵਾਈ ਨੂੰ ਗਧੇ ‘ਤੇ ਬਿਠਾ ਕੇ ਪਿੰਡ ਦਾ ਚੱਕਰ ਲਗਾਉਣ ਤੋਂ ਬਾਅਦ ਉਸਨੂੰ ਉਸਦੀ ਪਸੰਦ ਦੇ ਕੱਪੜੇ ਦਿੱਤੇ ਜਾਂਦੇ ਹਨ।
ਗਧੇ ‘ਤੇ ਜਵਾਈ ਦੀ ਸਵਾਰੀ ਦੇਖਣ ਲਈ ਨੇੜੇ ਦੇ ਖੇਤਰਾਂ ‘ਚੋਂ ਵੀ ਲੋਕ ਆਉਂਦੇ ਹਨ।ਗਧੇ ‘ਤੇ ਸਵਾਰੀ ਪਿੰਡ ਦਾ ਚੱਕਰ ਕੱਟਣ ਤੋਂ ਬਾਅਦ 11 ਵਜੇ ਪਿੰਡ ਦੇ ਮੰਦਰ ‘ਤੇ ਖਤਮ ਹੋ ਜਾਂਦੀ ਹੈ।ਇਸ ਤੋਂ ਬਾਅਦ ਜਵਾਈ ਦਾ ਸਹੁਰਾ ਉਸਦਾ ਮੂੰਹ ਮਿੱਠਾ ਕਰਾਉਂਦਾ ਹੈ ਅਤੇ ਸੋਨੇ ਦੀ ਅੰਗੂਠੀ ਭੇਂਟ ਕਰਦਾ ਹੈ।ਫਿਰ ਉਸ ਨੂੰ ਨਵੇਂ ਕੱਪੜੇ ਦਿੱਤੇ ਜਾਂਦੇ ਹਨ।ਇਸ ਵਾਰ ਕੋਰੋਨਾ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ ‘ਤੇ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਾਗੂ ਹਨ।ਹੋਲੀ ‘ਤੇ ਮਹਾਰਾਸ਼ਟਰ ‘ਚ ਹਰ ਥਾਂ ਵਿਸ਼ੇਸ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।ਇਸ ਲਈ ਇਸ ਸਾਲ ਹੋਲੀ ‘ਤੇ ਪਿੰਡ ਵਾਲਿਆਂ ਨੇ ਇਸ ਪ੍ਰੰਪਰਾ ਨੂੰ ਨਾ ਮਨਾਉਣ ਦਾ ਫੈਸਲਾ ਕੀਤਾ ਹੈ।
Ludhiana ਤੋਂ ਕਿਸਾਨਾਂ ਦੀ ਵੱਡੀ Mahapanchayat LIVE, Rajewal ਸਮੇਤ ਪਹੁੰਚੇ ਵੱਡੇ ਕਿਸਾਨ ਆਗੂ ਤੇ ਨਾਮੀ ਕਲਾਕਾਰ