traffic police issued advisory: ਦਿੱਲੀ ‘ਚ ਕੜਾਕੇ ਦੀ ਠੰਡ ਨਾਲ ਲੋਹਾ ਲੈਂਦਿਆਂ ਹਜ਼ਾਰਾਂ ਕਿਸਾਨਾਂ ਦਾ ਅੰਦੋਲਨ ਚੌਥੇ ਹਫਤੇ ‘ਚ ਪ੍ਰਵੇਸ਼ ਕਰ ਚੁੱਕਾ ਹੈ।ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਨੂੰ ਸਭ ਤੋਂ ਠੰਡਾ ਦਿਨ ਰਿਹਾ ਅਤੇ ਸਫਦਰਗੰਜ ਵੇਧਸ਼ਾਲਾ ‘ਚ ਨਿਊਨਤਨ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਸ਼ਹਿਰ ਦੇ ਲੋਧੀ ਰੋਡ ਵੇਧਸ਼ਾਲਾ ‘ਚ ਤਾਪਮਾਨ 3.3 ਡਿਗਰੀ ਸੈਲਸੀਅਸ ਅਤੇ ਆਯਾਨਗਰ ਵੇਧਸ਼ਾਲਾ ‘ਚ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਕਿਸਾਨ ਅੰਦੋਲਨ ਦੇ ਚਲਦਿਆਂ ਸਰਹੱਦ ‘ਤੇ ਕਈ ਬਿੰਦੂਆਂ ‘ਤੇ ਅਵਾਜਾਈ ਰੋਕ ਦਿੱਤੀ ਗਈ ਹੈ, ਜਿਸ ਕਾਰਨ ਯਾਤਰੀਆਂ ਨੂੰ
ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦਿੱਲੀ ਟ੍ਰੈਫਿਕ ਪੁਲਸ ਨੇ ਸ਼ਨੀਵਾਰ ਨੂੰ ਟਵਿੱਟਰ ਰਾਹੀਂ ਦੱਸਿਆ ਕਿ ਨੋਇਡਾ ਅਤੇ ਗਾਜ਼ੀਆਬਾਦ ਤੋਂ ਆਉਣ ਵਾਲੇ ਗਾਜੀਪੁਰ ਬਾਰਡਰ ਬੰਦ ਹੈ।ਟ੍ਰੈਫਿਕ ਪੁਲਸ ਦਾ ਕਹਿਣਾ ਹੈ ਦਿੱਲੀ ਆਉਣ ਵਾਲੇ ਲੋਕ ਆਨੰਦ ਵਿਹਾਰ, ਡੀਐੱਨਡੀ, ਅਪਸਰਾ ਅਤੇ ਭੋਪੁਰਾ ਬਾਰਡਰ ਦਾ ਬਦਲਵਾਂ ਮਾਰਗ ਅਪਨਾ ਸਕਦੇ ਹਨ।ਟ੍ਰੈਫਿਕ ਪੁਲਸ ਨੇ ਟਵੀਟ ਕੀਤਾ, ਟਿਕਰੀ, ਧਨਸਾ ਬਾਰਡਰ ਆਵਾਜਾਈ ਲਈ ਬੰਦ ਹੈ।ਝਟਿਕਰਾ ਬਾਰਡਰ ਤੋਂ ਸਿਰਫ ਦੁਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਜਾਣ ਦੀ ਆਗਿਆ ਹੈ।ਦਿੱਲੀ ਆਵਾਜਾਈ ਪੁਲਸ ਨੇ ਕਿਹਾ ਕਿ ਹਰਿਆਣਾ ਜਾਣ ਵਾਲੇ ਲੋਕਾਂ ਲਈ ਝੜੋਦਾ, ਦੌਰਾਲਾ, ਕਾਪਸਹੇੜਾ, ਬਡੂਸਰਾਏ, ਰਜੋਕਰੀ ਐੱਨਐੱਚ 8, ਬਿਜਵਾਸਨ/ਬਜਘੇਾ, ਪਾਲਸ ਵਿਹਾਰ ਬਾਰਡਰ ਖੁੱਲ੍ਹੇ ਹਨ।ਦਿੱਲੀ ਅਤੇ ਨੋਇਡਾ ਵਿਚਾਲੇ ਚਿੱਲਾ ਬਾਰਡਰ ਏਕਲ ਮਾਰਗ ਆਵਾਜਾਈ ਲਈ ਖੁੱਲਾ ਹੈ।ਆਵਾਜਾਈ ਪੁਲਸ ਅਨੁਸਾਰ ਨੋਇਡਾ ਤੋਂ ਦਿੱਲੀ ਦਾ ਮਾਰਗ ਬੰਦ ਹੈ।
ਸਿੰਘਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸਿੰਘੂ ਬਾਰਡਰ ਤੇ ਰਖਿਆ ਸੁਖਮਨੀ ਸਾਹਿਬ ਦਾ ਪਾਠ