Traffic Police on Republic Day Parade: ਦਿੱਲੀ ਵਿੱਚ ਮੰਗਲਵਾਰ ਸਵੇਰੇ ਗਣਤੰਤਰ ਦਿਵਸ ਦੇ ਜਸ਼ਨ ‘ਚ ਪਰੇਡ ਹੈ। ਅਜਿਹੀ ਸਥਿਤੀ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਵੱਲ ਜਾਣ ਤੋਂ ਪ੍ਰਹੇਜ ਕਰੋ। ਗਣਤੰਤਰ ਦਿਵਸ ਦੀ ਪਰੇਡ ਖਤਮ ਹੋਣ ਤੋਂ ਬਾਅਦ ਦੁਪਹਿਰ ਤੋਂ ਦੇਰ ਸ਼ਾਮ ਤੱਕ ਕਿਸਾਨਾਂ ਦੀ ਬਾਹਰੀ ਅਤੇ ਪੂਰਬੀ ਦਿੱਲੀ ਖੇਤਰ ਵਿੱਚ ਟਰੈਕਟਰ ਪਰੇਡ ਹੈ। ਅਜਿਹੀ ਸਥਿਤੀ ਵਿੱਚ ਬਾਹਰੀ ਅਤੇ ਪੂਰਬੀ ਦਿੱਲੀ ਵਿੱਚ ਵੱਡੇ ਪੱਧਰ ‘ਤੇ ਜਾਮ ਰਹਿਣ ਦੀ ਸੰਭਾਵਨਾ ਹੈ।
ਦਿੱਲੀ ਪੁਲਿਸ ਦੀ ਜੁਆਇੰਟ ਪੁਲਿਸ ਕਮਿਸ਼ਨਰ (ਟ੍ਰੈਫਿਕ) ਮੀਨੂੰ ਚੌਧਰੀ ਨੇ ਦੱਸਿਆ ਕਿ ਟੈੈਕਟਰ ਰੈਲੀ ਤਿੰਨ ਵੱਖ-ਵੱਖ ਮਾਰਗਾਂ ਸਿੰਘੂ, ਟਿਕਰੀ ਅਤੇ ਗਾਜੀਪੁਰ ਸਰਹੱਦ ਤੋਂ ਨਿਕਲੇਗੀ । ਅਜਿਹੀ ਸਥਿਤੀ ਵਿੱਚ ਟ੍ਰੈਫਿਕ ਤਬਦੀਲੀਆਂ ਸਿਰਫ ਤਿੰਨ ਰੂਟਾਂ ‘ਤੇ ਕੀਤੀਆਂ ਗਈਆਂ ਹਨ। ਟ੍ਰੈਫਿਕ ਦੀ ਨਿਰਵਿਘਨ ਆਵਾਜਾਈ ਲਈ ਕਾਫ਼ੀ ਪ੍ਰਬੰਧ ਕੀਤੇ ਗਏ ਹਨ। ਟ੍ਰੈਫਿਕ ਪੁਲਿਸ ਨੂੰ ਸੋਮਵਾਰ ਸ਼ਾਮ ਨੂੰ ਹੀ ਇਨ੍ਹਾਂ ਰੂਟਾਂ ‘ਤੇ ਤਾਇਨਾਤ ਕਰ ਦਿੱਤਾ ਗਿਆ ਸੀ।
ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਹੈਲਪਲਾਈਨ ਜਾਂ ਫਿਰ ਸੋਸ਼ਲ ਮੀਡੀਆ ‘ਤੇ ਸੜਕਾਂ ਦੇ ਹਾਲਾਤ ਜਾਣ ਕੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ । ਦਿੱਲੀ ਟ੍ਰੈਫਿਕ ਪੁਲਿਸ ਫੇਸਬੁੱਕ ਅਤੇ ਟਵਿੱਟਰ ‘ਤੇ ਸੜਕਾਂ ਬਾਰੇ ਅਪਡੇਟ ਕਰਦੀ ਰਹੇਗੀ । ਲੋਕ ਆਪਣੀ ਯਾਤਰਾ ਪਹਿਲਾਂ ਤੋਂ ਹੀ ਤੈਅ ਕਰ ਲੈਣ। ਇਸ ਤੋਂ ਇਲਾਵਾ ਐਨਐਚ-8 ‘ਤੇ ਵੀ ਕਿਸਾਨਾਂ ਦੇ ਆਉਣ ਦੀ ਉਮੀਦ ਹੈ । ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਐਨਐਚ-8 ਤੋਂ ਰਾਜੋਕਰੀ ਅਤੇ ਗੁਰੂਗ੍ਰਾਮ ਜਾਣ ਤੋਂ ਪਹਿਲਾਂ ਇੱਕ ਵਾਰ ਦਿੱਲੀ ਟ੍ਰੈਫਿਕ ਪੁਲਿਸ ਦੀ ਹੈਲਪ ਲਾਈਨ ਤੋਂ ਸੜਕਾਂ ‘ਤੇ ਆਵਾਜਾਈ ਬਾਰੇ ਪਤਾ ਹੋਣਾ ਚਾਹੀਦਾ ਹੈ ।
ਐਨਐਚ-44 ਵੱਲ ਜਾਣ ਵਾਲੇ ਟ੍ਰੈਫਿਕ ਨੂੰ ਸਿੰਘੂ ਸ਼ਨੀਮੰਦਿਰ, ਅਸ਼ੋਕ ਫਰਮ / ਜਨਤੀ ਟੌਲ, ਹਾਮਿਦਪੁਰ, ਸੁੰਦਰਪੁਰ ਮਾਜਰਾ, ਜੀਂਦਪੁਰ, ਮੁਖੇਲਪੁਰ, ਕਾਦੀਪੁਰ, ਕੁਸ਼ਕ ਕਲੋਨੀ, ਮੁੱਕਰਬਾਰ ਚੌਂਕ ਅਤੇ ਜੀਟੀਕੇ ਡੀਪੂ ਤੋਂ ਮੋੜਿਆ ਜਾਵੇਗਾ । ਬਵਾਨਾ ਰੋਡ ਵੱਲੋਂ ਜਾਣ ਵਾਲਾ ਟ੍ਰੈਫਿਕ ਜੇਲ ਰੋਡ, ਕੇਐਨਕੇ ਮਾਰਗ, ਜੀ3ਐਸ ਮਾਲ, ਮਧੂਬਨੀ ਚੌਕ, ਰੋਹਿਨੀ ਈਸਟ ਮੈਟਰੋ ਸਟੇਸ਼ਨ, ਰਿਠਾਲਾ ਚੌਂਕ, ਪਨਸਾਲੀ ਚੌਕ, ਹੈਲੀਪੇਡ ਟੀ ਪੁਆਇੰਟ, ਉਤਸਵ ਰੋਡ ਤੋਂ ਮੋੜੇ ਜਾਣਗੇ।
ਦੱਸ ਦੇਈਏ ਕਿ ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਨ.ਐਚ.-44, ਜੀ.ਟੀ.ਕੇ. ਰੋਡ, ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਡਲੀ ਮੈਟਰੋ ਸਟੇਸ਼ਨ, ਬਡਾਲੀ ਬਾਵਾਨਾ ਰੋਡ, ਬਵਾਨਾ ਤੋਂ ਬਵਾਨਾ ਚੌਕ, ਬਵਾਨਾ ਕਾਂਝਵਾਲਾ ਰੋਡ, ਕਾਂਝਲਾ ਰੋਡ ਤੋਂ ਉਚੰਡੀ ਬੋਰਡਰ ਤੱਕ ਆਉਣ ਤੋਂ ਬਚਣ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !