Trivendra singh rawat resigned : ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਵਤ ਨੇ ਮੰਗਲਵਾਰ ਸ਼ਾਮ 4 ਵਜੇ ਰਾਜਪਾਲ ਬੇਬੀ ਰਾਣੀ ਮੌਰਿਆ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪਿਆ। ਹੁਣ ਤੋਂ ਥੋੜੀ ਦੇਰ ਵਿੱਚ ਤ੍ਰਵੇਂਦਰ ਸਿੰਘ ਰਾਵਤ ਦੀ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹਨ। ਸੋਮਵਾਰ ਨੂੰ ਦਿੱਲੀ ਵਿੱਚ ਹਾਈਕਮਾਂਡ ਦੀ ਬੈਠਕ ਤੋਂ ਬਾਅਦ ਹੀ ਤੈਅ ਹੋ ਗਿਆ ਸੀ ਕੇ ਉਤਰਾਖੰਡ ਵਿੱਚ ਮੁੱਖ ਮੰਤਰੀ ਬਦਲਿਆ ਜਾਵੇਗਾ। ਕਈਂ ਭਾਜਪਾ ਵਿਧਾਇਕਾਂ ਦੇ ਨਾਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ, ਤ੍ਰਿਵੇਂਦਰ ਸਿੰਘ ਰਾਵਤ ਦੇ ਮੁੱਖ ਮੰਤਰੀ ਬਣੇ ਰਹਿਣ ਤੇ ਇਹ ਸੰਕਟ ਜਾਰੀ ਸੀ। ਜਿਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਵੀ ਪਿੱਛਲੇ ਦੋ ਦਿਨਾਂ ਤੋਂ ਮੰਥਨ ਕਰ ਰਹੀ ਸੀ। ਅਤੇ ਉਦੋਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਤ੍ਰਿਵੇਂਦਰ ਸਿੰਘ ਰਾਵਤ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਛੁੱਟੀ ਕੀਤੀ ਜਾ ਸਕਦੀ ਹੈ।
ਜੇ ਅਸੀਂ ਉਤਰਾਖੰਡ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਇੱਥੇ ਵਿਧਾਇਕਾਂ ਦੀ ਕੁੱਲ ਗਿਣਤੀ 70 ਹੈ। ਭਾਜਪਾ ਦੇ 56 ਵਿਧਾਇਕ ਹਨ, ਜਦਕਿ ਕਾਂਗਰਸ ਦੇ 11 ਅਤੇ 2 ਵਿਧਾਇਕ ਆਜ਼ਾਦ ਹਨ। ਜਦਕਿ ਇੱਕ ਸੀਟ ਅਜੇ ਖਾਲੀ ਹੈ। ਅਜਿਹੀ ਸਥਿਤੀ ਵਿੱਚ, ਭਾਜਪਾ ਨੂੰ ਸਰਕਾਰ ਦੇ ਮੋਰਚੇ ਤੇ ਕੋਈ ਖਤਰਾ ਨਹੀਂ ਹੈ, ਪਰ ਪਾਰਟੀ ਵਿੱਚ ਲਗਾਤਾਰ ਤਕਰਾਰ ਉਨ੍ਹਾਂ ਲਈ ਸੰਕਟ ਦਾ ਵਿਸ਼ਾ ਹੈ।