tunnels to link pm vp homes: ਦੇਸ਼ ਦੀ ਆਮ ਜਨਤਾ ਨੂੰ ਹੁਣ ਪ੍ਰਧਾਨ ਮੰਤਰੀ ਅਤੇ ਉਪਰਾਸ਼ਟਰਪਤੀ ਦੇ ਸੰਸਦ ਜਾਣ ਅਤੇ ਉਥੋਂ ਵਾਪਸ ਆਉਣ ਵਾਲੇ ਕਾਫਲੇ ਦੇ ਕਾਰਨ ਪ੍ਰੇਸ਼ਾਨੀ ਨਹੀਂ ਹੋਵੇਗੀ।ਨਵੀਂ ਬਣ ਰਹੀ ਸੰਸਦ ‘ਚ ਅਜਿਹੀਆਂ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ ਜੋ ਅੰਡਰਗ੍ਰਾਉਂਡ ਰਾਸਤਿਆਂ ‘ਚ ਹੀ ਪ੍ਰਧਾਨ ਮੰਤਰੀ ਰਿਹਾਇਅ ਅਤੇ ਉਪਰਾਸ਼ਟਰਪਤੀ ਦੇ ਘਰ ਤੱਕ ਜਾਣਗੀਆਂ।ਇਸ ਨਾਲ ਆਮ ਲੋਕਾਂ ਨੂੰ ਰਾਸਤੇ ‘ਚ ਵੀਵੀਆਈਪੀ ਗਤੀਵਿਧੀਆਂ ਕਾਰਨ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਸੰਸਦ ਦੇ ਬਾਹਰ ਟ੍ਰੈਫਿਕ ਦੀ ਆਵਾਜਾਈ ਵੀ ਬਰਾਬਰ ਰੂਪ ਨਾਲ ਜਾਰੀ ਰਹਿ ਸਕੇਗੀ।ਇਨ੍ਹਾਂ ਸੁਰੰਗਾਂ ਨੂੰ ਬਣਾਉਣ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਅਤੇ ਉਪਰਾਸ਼ਟਰਪਤੀ ਵਰਗੀਆਂ ਹਸਤੀਆਂ ਦਾ ਕਾਫਿਲਾ ਟ੍ਰੈਫਿਕ ‘ਚ ਵਿਗਨ ਨਾ ਪਾਵੇ
ਅਤੇ ਸੰਸਦ ‘ਚ ਉਨ੍ਹਾਂ ਦੀ ਆਵਾਜਾਈ ਸੁਨਿਸ਼ਚਿਤ ਕੀਤੀ ਜਾ ਸਕੇ।ਇਸ ਦੇ ਪਿੱਛੇ ਦੀ ਅਵਧਾਰਨਾ ਹੈ ਕਿ ਜੇਕਰ ਵੀਆਈਪੀ ਮੂਵਮੈਂਟ ਸੰਸਦ ਤੋਂ ਵੱਖ ਹੋਵੇਗੀ ਤਾਂ ਇਸ ਨਾਲ ਆਮ ਆਵਾਜਾਈ ‘ਚ ਕੋਈ ਮੁਸ਼ਕਿਲ਼ਾਂ ਨਹੀਂ ਆਉਣਗੀਆਂ।ਸੈਂਟਰਲ ਵਿਸਟਾ ਦੀ ਨਿਰਮਾਣ ਯੋਜਨਾ ਅਨੁਸਾਰ ਨਵਾਂ ਪੀਐੱਮ ਆਵਾਸ ਅਤੇ ਪੀਐੱਮਓ ਸਾਉਥ ਬਲਾਕ ਵਲੋਂ ਆਵੇਗਾ।ਨਵੇਂ ਵੀਪੀ ਚੈਂਬਰ ਨਾਰਥ ਬਲਾਕ ‘ਚ ਹੋਣਗੇ।ਇਸ ਤੋਂ ਇਲਾਵਾ ਟ੍ਰਾਂਸਪੋਰਟ ਅਤੇ ਸ਼ਕਤੀ ਭਵਨ ਵੱਲ ਸੰਸਦਾਂ ਦੇ ਚੈਂਬਰ ਹੋਣਗੇ।ਦੱਸਣਯੋਗ ਹੈ ਕਿ ਇਹ ਸੁਰੰਗਾਂ ਸਿੰਗਲ ਲਾਈਨ ਦੀਆਂ ਹੋਣਗੀਆਂ ਕਿਉਂਕਿ ਇਨ੍ਹਾਂ ਦਾ ਇਸਤੇਮਾਲ ਵਿਸ਼ੇਸ਼ ਰੂਪ ਨਾਲ ਕੁਝ ਲੋਕਾਂ ਵਲੋਂ ਕੀਤਾ ਜਾਵੇਗਾ।
ਨੈਸ਼ਨਲ ਹਾਈਵੇ ਤੇ ਚੜ੍ਹਕੇ ਕੁੜੀ ਨੇ ਖੁਦ ਨੂੰ ਲੈ ਲਈ ਅੱਗ, ਦਰਦਨਾਕ ਵੀਡੀਓ ਦੇਖ ਲੂੰ ਕੰਡੇ ਹੋ ਜਾਣਗੇ ਖੜ੍ਹੇ