Tvs in trolleys farmers protest : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਘਟਨਾ ਤੋਂ ਬਾਅਦ, ਸਰਕਾਰ ਨੇ ਪਿੱਛਲੇ ਪੰਜ ਦਿਨਾਂ ਤੋਂ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹੁਣ ਕਿਸਾਨਾਂ ਨੇ ਜਾਣਕਾਰੀ ਪ੍ਰਾਪਤ ਕਰਨ ਲਈ ਫੋਨ ਕਾਲਾਂ ਦੇ ਨਾਲ ਟੀਵੀ ਅਤੇ ਡਿਸ਼ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੀਆਂ ਟਰਾਲੀਆਂ ਵਿੱਚ ਡਿਸ਼ ਟੀਵੀ ਲਗਾਏ ਗਏ ਹਨ। ਇਥੋਂ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੇ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਬਰਾਡਬੈਂਡ ਪਾਸਵਰਡ ਵੀ ਲੈ ਦਿੱਤੇ ਹਨ। ਉੱਥੇ ਹੀ ,ਕਈ ਆਪਣਾ ਬ੍ਰੌਡਬੈਂਡ ਕੁਨੈਕਸ਼ਨ ਬਿਨਾਂ ਪਾਸਵਰਡ ਦੇ ਚਲਾ ਰਹੇ ਹਨ। ਪਿੰਡ-ਪਿੰਡ-ਪੰਚਾਇਤਾਂ ਤੋਂ ਬਾਅਦ ਟਰੈਕਟਰਾਂ ਅਤੇ ਹੋਰ ਵਾਹਨਾਂ ‘ਤੇ ਕਿਸਾਨ ਅੰਦੋਲਨ ਵਿੱਚ ਪਹੁੰਚ ਰਹੇ ਹਨ।
ਐਤਵਾਰ ਨੂੰ ਹਰਿਆਣਾ ਅਤੇ ਦਿੱਲੀ ਦਰਮਿਆਨ ਕੁੰਡਲੀ ਸਰਹੱਦ ‘ਤੇ ਕਿਸਾਨ ਅੰਦੋਲਨ ਮੇਲੇ ਵਿੱਚ ਤਬਦੀਲ ਹੋ ਗਿਆ। ਹਰਿਆਣੇ ਦੇ ਪਿੰਡਾਂ ਤੋਂ ਇਲਾਵਾ, ਪੰਜਾਬ ਦੀਆਂ 500 ਤੋਂ ਵੱਧ ਔਰਤਾਂ ਵੀ ਬੱਚਿਆਂ ਨਾਲ ਵੱਖ-ਵੱਖ ਜੱਥਿਆਂ ਵਿੱਚ ਪਹੁੰਚੀਆਂ। ਸੋਨੀਪਤ ਦੇ ਲੱਗਭਗ 28, ਪਾਣੀਪਤ ਦੇ 23 ਅਤੇ ਜੀਂਦ ਦੇ ਲੱਗਭਗ 17 ਪਿੰਡਾਂ ਦੇ ਕਿਸਾਨਾਂ ਦੇ ਸਮੂਹ ਟਰੈਕਟਰਾਂ ‘ਤੇ ਤਿਰੰਗਾ ਲਗਾ ਪੂਰੇ ਉਤਸ਼ਾਹ ਨਾਲ ਦਿੱਲੀ ਪਹੁੰਚੇ। ਕਿਸਾਨ ਤਕਰੀਬਨ 800 ਟਰੈਕਟਰਾਂ ਅਤੇ ਹੋਰ ਵਾਹਨਾਂ ਤੇ ਪਹੁੰਚੇ ਹਨ।
ਗਾਜ਼ੀਪੁਰ ਸਰਹੱਦ ‘ਤੇ ਰਾਕੇਸ਼ ਟਿਕੇਤ ਦੀ ਗ੍ਰਿਫਤਾਰੀ ਦੀਆਂ ਤਿਆਰੀ ਵਿਚਕਾਰ ਉਨ੍ਹਾਂ ਦੇ ਭਾਵਾਤਮਕ ਹੰਝੂਆਂ ਤੋਂ ਬਾਅਦ ਹੁਣ ਅੰਦੋਲਨ ਵਿੱਚ ਹਰਿਆਣਾ ਦੀ ਭਾਗੀਦਾਰੀ ਵਧੀ ਹੈ। ਪੰਜਾਬ ਫਤਹਿਗੜ੍ਹ ਸਾਹਿਬ ਤੋਂ 27 ਔਰਤਾਂ ਦਾ ਸਮੂਹ ਬੱਚਿਆਂ ਸਮੇਤ ਕੁੰਡਲੀ ਸਰਹੱਦ ‘ਤੇ ਪਹੁੰਚਿਆ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਵਾਜਾਈ ਦੀ ਸਮੱਸਿਆ ਸੀ, ਇਸ ਲਈ ਔਰਤਾਂ ਨੇ ਪੈਸੇ ਇਕੱਠੇ ਕਰਕੇ ਬੱਸ ‘ਤੇ ਇਥੇ ਪਹੁੰਚ ਗਈਆ। ਉਨ੍ਹਾਂ ਕਿਹਾ ਕਿ ਖ਼ਬਰਾ ਨੇ 26 ਜਨਵਰੀ ਤੋਂ ਬਾਅਦ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਪਰ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ। ਜਦਕਿ ਵਾਪਿਸ ਗਏ ਲੋਕ ਵੀ ਇੱਕ ਵਾਰ ਫਿਰ ਦਿੱਲੀ ਆ ਰਹੇ ਹਨ।
ਇਹ ਵੀ ਦੇਖੋ : ਵੱਡੀ ਖ਼ਬਰ: ਪੰਜਾਬ ਦੇ ਕੈਬਿਨੇਟ ਮੰਤਰੀਆਂ ਦਾ ਸਮੂਹ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਰਵਾਨਾ